Subscribe Here

Latest News

ਉੱਤਰੀ ਇਟਲੀ ਦੇ ਬਲੋਨੀਆਂ ਵਿਖੇ ਘਰ ਨੂੰ ਅੱਗ ਲੱਗਣ ਕਾਰਨ ਰੋਮਾਨੀਆਂ ਮੂਲ ਦੀ 32 ਸਾਲਾ ਔਰਤ ਦੀ 3 ਬੱਚਿਆਂ...


ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਸ਼ਹਿਰ ਬਲੋਨੀਆ ਵਿਖੇ ਬੀਤੀ ਰਾਤ ਇੱਕ ਰੋਮਾਨੀਆਂ ਮੂਲ ਦੀ 32 ਸਾਲਾ ਔਰਤ ਸਟੇਫਾਨੀਆਂ ਅਲੈਕਸਆਂਦਰਾ ਨਿਸਤੋਰ ਦੀ ਆਪਣੇ 3 ਮਾਸੂਮ ਬੱਚਿਆਂ ਨਾਲ ਘਰ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਇਕ ਘਟਨਾ ਘਟੀ ਹੈ ।ਇਟਾਲੀਅਨ ਮੀਡੀਏ ਅਨੁਸਾਰ ਸਟੇਫਾਨੀਆਂ ਅਲੈਕਸਆਂਦਰਾ ਨਿਸਤੋਰ ਜੋ ਕਿ ਆਪਣੇ ਤਿੰਨ ਮਾਸੂਮ ਬੱਚੇ ਜਿਸ ਵਿੱਚ ਉਸ ਦੀ ਇੱਕ 6 ਸਾਲ ਦੀ ਵੱਡੀ ਧੀ ਤੇ ਦੋ ਬੱਚੇ ਜੁੜਵਾਂ ਕੁੜੀ ਤੇ ਮੁੰਡਾ ਜਿਹਨਾਂ ਦੀ ਉਮਰ ਮਸਾਂ 2 ਸਾਲ ਸੀ ਨਾਲ ਆਪਣੇ ਪਤੀ ਅਲੈਕਸਆਂਦਰੂ ਪਿਨਾਇਤੇ ਵੱਖਰੇ ਘਰ...


ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ, 88% ਵੋਟਾਂ ਨਾਲ ਹਾਸਿਲ ਕੀਤੀ ਜਿੱਤ


ਵਲਾਦੀਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ। 15-17 ਮਾਰਚ ਨੂੰ ਹੋਈ ਵੋਟਿੰਗ ਵਿੱਚ ਪੁਤਿਨ ਨੂੰ 88% ਵੋਟਾਂ ਮਿਲੀਆਂ। ਉਸ ਦੇ ਵਿਰੋਧੀ ਨਿਕੋਲੇ ਖਾਰੀਤੋਨੋਵ ਨੂੰ 4% ਵੋਟਾਂ ਮਿਲੀਆਂ। ਵਲਾਦਿਸਲਾਵ ਦਾਵਾਨਕੋਵ ਅਤੇ ਲਿਓਨਿਡ ਸਲਟਸਕੀ ਤੀਜੇ ਅਤੇ ਚੌਥੇ ਸਥਾਨ ‘ਤੇ ਰਹੇ। ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ- ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ। ਪੁਤਿਨ


ਚੀਨੀ ਫ਼ੌਜ ਨੇ ਕੀਤਾ ਦਾਅਵਾ, “ਅਰੁਣਾਚਲ ਪ੍ਰਦੇਸ਼ ਚੀਨੀ ਖੇਤਰ ਦਾ ਕੁਦਰਤੀ ਹਿੱਸਾ”


ਭਾਰਤ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ 'ਤੇ ਚੀਨ ਦੇ ਇਤਰਾਜ਼ ਨੂੰ ਖਾਰਜ ਕਰਨ ਤੋਂ ਕੁੱਝ ਦਿਨ ਬਾਅਦ, ਚੀਨ ਦੀ ਫੌਜ ਨੇ ਸੂਬੇ 'ਤੇ ਅਪਣੇ ਦਾਅਵੇ ਨੂੰ ਦੁਹਰਾਉਂਦੇ ਹੋਏ ਇਸ ਨੂੰ "ਚੀਨ ਦੇ ਖੇਤਰ ਦਾ ਕੁਦਰਤੀ ਹਿੱਸਾ" ਦਸਿਆ ਹੈ। ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਸੀਨੀਅਰ ਕਰਨਲ ਝਾਂਗ ਜ਼ਿਆਓਗਾਂਗ ਨੇ ਕਿਹਾ ਕਿ ਜਿਜ਼ਾਂਗ (ਤਿੱਬਤ ਲਈ ਚੀਨੀ ਨਾਮ) ਦਾ ਦੱਖਣੀ ਹਿੱਸਾ ਚੀਨ ਦੇ ਖੇਤਰ ਦਾ ਇਕ ਅਨਿੱਖੜਵਾਂ ਹਿੱਸਾ ਹੈ ਅਤੇ ਬੀਜਿੰਗ ਨੂੰ "ਭਾਰਤ ਦੁਆਰਾ ਇਕ ਅਖੌਤੀ ਸਰਹੱਦੀ ਖੇਤਰ ਵਜੋਂ ਗੈਰ-ਕਾਨੂੰਨੀ ਤੌਰ 'ਤੇ ਸਥਾਪਤ ਕੀਤਾ ਗਿਆ ਹੈ।" ਸ


ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਹੋਈ ਨੀਰੂ ਬਾਜਵਾ


ਅੰਮ੍ਰਿਤਸਰ- ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਹੋਈ। ਉਨ੍ਹਾਂ ’ਤੇ ਵਾਲਮੀਕਿ ਭਾਈਚਾਰੇ ਵਲੋਂ ਫਿਲਮ ਬੂਹੇ ਬਾਰੀਆਂ ਦੇ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਲੈ ਕੇ ਕੇਸ ਕੀਤਾi ਗਆ ਸੀ।ਫਿਲਹਾਲ ਨੀਰੂ ਬਾਜਵਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਸਵੇਰੇ ਗੋਲਡਨ ਟੈਂਪਲ ਵਿਚ ਮੱਥਾ ਟiੇਕਆ। ਪੰਜਾਬੀ ਫਿਲਮ ਬੂਹਾ ਬਾਰੀਆਂ ਦੇ ਡiਾੲਰੈਕਟਰ ਉਦੇ ਪ੍ਰਤਾਪ ਸਿੰਘ, ਰਾਈਟਰ ਜਗਦੀਪ ਅਤੇ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੇ iਖ਼ਲਾਫ਼ 20 ਸਤੰਬਰ 2023 ਨੂੰ ਕੇਸ ਦਰਜ ਕੀਤਾ ਗਿਆ ਸੀ।ਜਿਸ ਤੋਂ ਬਾਅਦ ਵਾਲਮiੀਕ ਸਮਾਜ ਵਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ...


ਡੇਰਾ ਮੁਖੀ ਅਤੇ ਹਨੀਪ੍ਰੀਤ iਖ਼ਲਾਫ਼ ਕਾਰਵਾਈ ਨਾ ਹੋਣਾ ਸ਼ੱਕ ਦੇ ਘੇਰੇ ’ਚ: ਗਿਆਨੀ ਹਰਪ੍ਰੀਤ ਸਿੰਘ


ਤਲਵੰਡੀ ਸਾਬੋ- ਹੁਣ ਜਦ ਡੇਰਾ ਸਿਰਸਾ ਪ੍ਰੇਮੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀਆਂ ’ਚੋਂ ਇੱਕ ਪ੍ਰਦੀਪ ਕਲੇਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬੇਅਦਬੀ ਦੇ ਮੁੱਖ ਸਾਜ਼ਿਸ਼ਘਾੜੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸਦੇ ਨਾਲ ਰਹਿਣ ਵਾਲੀ ਲੜਕੀ ਹਨੀਪ੍ਰੀਤ ਹੈ ਤਾਂ ਫਿਰ ਵੀ ਸਰਕਾਰ ਉਨ੍ਹਾਂ ’ਤੇ ਕਾਰਵਾਈ ਨਹੀਂ ਕਰ ਰਹੀ। ਇਹ ਜਿੱਥੇ ਮੰਦਭਾਗਾ ਹੈ ਉੱਥੇ ਸੰਦੇਹਜਨਕ ਵੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।...


ਅੰਮ੍ਰਿਤਪਾਲ ਦੇ ਪਰਵਾਰ ਵਲੋਂ ਭੁੱਖ ਹੜਤਾਲ ਖਤਮ


ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਕਿ ਕਈ ਦਿਨਾਂ ਤੋਂ ਅੰਮ੍ਰਿਤਪਾਲ ਦੇ ਪਰਵਾਰ ਵਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਅੰਮ੍ਰਿਤਪਾਲ ਦੇ ਪਰਵਾਰ ਵਲੋਂ ਹਾਲੇ ਧਰਨਾ ਜਾਰੀ ਰਹੇਗਾ। ਇਹ ਹੜਤਾਲ ਸੰਗਤਾਂ ਦੀ ਮੰਗ ’ਤੇ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਆਦੇਸ਼ਾਂ ਤੋਂ ਬਾਅਦ ਖਤਮ ਕੀਤੀ ਗਈ। ਅੰਮ੍ਰਿਤਪਾਲ ਦਾ ਪਰਵਾਰ 22 ਫਰਵਰੀ ਤੋਂ ਅੰਮ੍ਰਿਤਸਰ ਦੀ ਹੈਰੀਟਜ ਸਟ੍ਰੀਟ ’ਤੇ ਭੁੱਖ ਹੜਤਾਲ ’ਤੇ ਬੈਠਾ ਸੀ। ਪਰਵਾਰ ਵਲੋਂ ਬੀਤੇ ਦਿਨ ਪੰਥਕ ਇਕੱਠ ਦੇ ਲਈ ਸੱਦਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਧਰਨੇ...


ਬਿਨਾਂ ਪਾਸਪੋਰਟ ਟੋਰਾਂਟੋ ਪਹੁੰਚੀ ਪੀਆਈਏ ਏਅਰਹੋਸਟੈੱਸ, ਕੈਨੇਡਾ ਨੇ ਲਾਇਆ 200 ਕੈਨੇਡੀਅਨ ਡਾਲਰ ਦਾ ਜੁਰਮਾਨਾ


ਕਰਾਚੀ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨਾਲ ਕੰਮ ਕਰਨ ਵਾਲੀ ਇੱਕ ਏਅਰ ਹੋਸਟਸ ਬਿਨਾਂ ਪਾਸਪੋਰਟ ਦੇ ਇਸਲਾਮਾਬਾਦ ਤੋਂ ਟੋਰਾਂਟੋ ਪਹੁੰਚੀ। ਕੈਨੇਡੀਅਨ ਅਧਿਕਾਰੀਆਂ ਨੇ ਉਸ 'ਤੇ 200 ਕੈਨੇਡੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ। ਜੀਓ ਨਿਊਜ਼ ਨੇ ਆਪਣੀ ਖ਼ਬਰ ਵਿੱਚ ਕਿਹਾ


ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ, ਪੰਜਾਬ ‘ਚ 1 ਜੂਨ ਪੈਣਗੀਆਂ ਵੋਟਾਂ, 4 ਨੂੰ ਆਉਣਗੇ ਨਤੀਜੇ


ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀਆਂ 13 ਸੀਟਾਂ, ਚੰਡੀਗੜ੍ਹ ਦੀ ਇਕ ਸੀਟ ਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ‘ਤੇ ਸੱਤਵੇਂ ਅਤੇ ਆਖਰੀ ਪੜਾਅ ਵਿਚ 1 ਜੂਨ ਨੂੰ ਵੋਟਿੰਗ ਪਵੇਗੀ। ਗਿਣਤੀ 4 ਜੂਨ ਨੂੰ ਹੋਵੇਗੀ। ਤਿੰਨ ਥਾਵਾਂ ‘ਤੇ ਨਾਮਜ਼ਦਗੀ ਦੀ ਸ਼ੁਰੂਆਤ 7 ਮਈ ਤੋਂ ਹੋਵੇਗੀ। 14 ਮਈ ਤੱਕ ਨਾਮਜ਼ਦਗੀ ਭਰੀ ਜਾ ਸਕੇਗੀ ਤੇ 17 ਮਈ ਤੱਕ ਨਾਂ ਵਾਪਸ ਕੀਤੇ ਜਾ ਸਕਣਗੇ। ਅੱਜ ਤਰੀਕਾਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿਚ ਕੋਡ ਆਫ ਕੰਡਕਟ ਲਾਗੂ ਹੋ ਗਿਆ। ਚੋਣ ਕਮਿਸ਼ਨ ਨੇ 2019 ਵਿਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ...


ਸ਼੍ਰੋਮਣੀ ਅਕਾਲੀ ਦਲ ਨੇ 22 ਮਾਰਚ ਨੂੰ ਸੱਦੀ ਕੋਰ ਕਮੇਟੀ ਦੀ ਮੀਟਿੰਗ, ਸੁਖਬੀਰ ਬਾਦਲ ਦੀ ਅਗਵਾਈ ‘ਚ ਹੋਵੇਗੀ...


ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਹਫ਼ਤੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ 22 ਮਾਰਚ ਨੂੰ ਬਾਅਦ ਦੁਪਹਿਰ 2.30 ਵਜੇ ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਵਿਖੇ ਹੋਵੇਗੀ। ਇਸ ਮੀਟਿੰਗ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਦਿੱਤੀ ਹੈ। ਦਲਜੀਤ ਸਿੰ


ਸਾਬਕਾ ਮੁੱਖ ਮੰਤਰੀ ਚੰਨੀ ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ, ਮੁਲਜ਼ਮ ਕੋਲੋਂ 2 ਮੋਬਾਈਲ ਤੇ 1 ਲੈਪਟਾਪ ਬਰਾਮਦ


ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਬਕਾ ਸੀਐੱਮਚਰਨਜੀਤ ਚੰਨੀ ਨੂੰ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰੂਪਨਗਰ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ 2 ਮੋਬਾਈਲ ਤੇ 1 ਲ਼ੳਪਟੋਪ ਬਰਾਮਦ ਹੋਇਆ ਹੈ। ਸਾਬਕਾ ਮੁੱਖ ਮੰਤਰੀ ਚੰਨੀ ਤੋਂ ਮੁਲਜ਼ਮ ਵੱਲੋਂ 2 ਕਰੋੜ ਦੀ ਫਿਰੌਤੀ ਮੰਗੀ ਗਈ ਸੀ। ਮੁਲਜ਼ਮ ਮਹਾਰਾਸ਼ਟਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਿਸ ਵੱਲੋਂ ਸਾਬਕਾ ਸੀਐੱਮ ਚੰਨੀ ਨੂੰ ਧਮਕੀ ਦਿੱਤੀ ਗਈ ਸੀ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ...












/>