image caption:

 ਸਾਵਿਤਰੀ ਜਿੰਦਲ ਭਾਰਤ ਦੀਆਂ ਸਭ ਤੋਂ ਅਮੀਰ ਔਰਤਾਂ &rsquoਚ ਸਿਖਰ &rsquoਤੇ ਹੈ, ਉਨ੍ਹਾਂ ਦੀ ਕੁੱਲ ਜਾਇਦਾਦ 2 ਲੱਖ ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਦੀ ਉਮਰ 84 ਸਾਲ ਹੈ ਅਤੇ ਉਹ ਜਿੰਦਲ ਗਰੁੱਪ ਦੇ ਵੱਡੇ ਕਾਰੋਬਾਰ ਨੂੰ ਸੰਭਾਲ ਰਹੀ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, 28 ਮਾਰਚ, 2024 ਤੱਕ, ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ 29.6 ਅਰਬ ਡਾਲਰ ਹੈ। ਜੋ ਕਿ ਭਾਰਤੀ ਰੁਪਏ &rsquoਚ ਲਗਭਗ 2.47 ਲੱਖ ਕਰੋੜ ਰੁਪਏ ਹੈ। ਦੇਸ਼ ਦੀਆਂ ਸਭ ਤੋਂ ਅਮੀਰ ਔਰਤਾਂ ਦੀ ਸੂਚੀ &rsquoਚ ਉਸ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ, ਜਦਕਿ ਸਾਵਿਤਰੀ ਜਿੰਦਲ ਦੁਨੀਆਂ ਦੇ ਚੋਟੀ ਦੇ ਅਰਬਪਤੀਆਂ &rsquoਚ 56ਵੇਂ ਸਥਾਨ &rsquoਤੇ ਹੈ।