image caption:

ਥਾਈਲੈਂਡ ਦੀ ਸੰਸਦ ਵਿਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਬਿੱਲ ਪਾਸ

 ਬੈਂਕਾਕ: ਥਾਈਲੈਂਡ ਦੀ ਸੰਸਦ ਦੇ ਹੇਠਲੇ ਸਦਨ ਨੇ ਅੱਜ ਹਰ ਵਿਆਹ ਇਕ ਬਰਾਬਰ ਮੰਨੇ ਜਾਣ ਸਬੰਧੀ ਬਿੱਲ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਜਿਸ ਵਿੱਚ ਸਮਲਿੰਗੀ ਵਿਆਹ ਸਮੇਤ ਕਿਸੇ ਵੀ ਲਿੰਗਕ ਪਛਾਣ ਦੇ ਲੋਕਾਂ ਵਿਚਾਲੇ ਵਿਆਹ ਸਬੰਧਾਂ ਨੂੰ ਮਾਨਤਾ ਦਿੱਤੀ ਗਈ ਹੈ। ਇਸ ਬਿੱਲ ਦੇ ਕਾਨੂੰਨ ਬਣਨ ਨਾਲ ਥਾਈਲੈਂਡ ਕਿਸੇ ਵੀ ਲਿੰਗਕ ਪਛਾਣ ਵਾਲੇ ਜੀਵਨ ਸਾਥੀਆਂ ਦੇ ਬਰਾਬਰੀ ਦੇ ਅਧਿਕਾਰ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੱਖਣੀ-ਪੂਰਬ ਏਸ਼ੀਆ ਦਾ ਪਹਿਲਾ ਮੁਲਕ ਬਣ ਜਾਵੇਗਾ। ਸਦਨ &rsquoਚ ਹਾਜ਼ਰ 415 ਮੈਂਬਰਾਂ &rsquoਚੋਂ 400 ਨੇ ਬਿੱਲ ਦੇ ਹੱਕ &rsquoਚ ਵੋਟ ਪਾਈ ਜਦਕਿ 10 ਜਣਿਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ। ਪੰਜ ਮੈਂਬਰਾਂ ਨੇ ਵੋਟਿੰਗ ਪ੍ਰਕਿਰਿਆ &rsquoਚ ਹਿੱਸਾ ਨਹੀਂ ਲਿਆ। ਬਿੱਲ ਵਿੱਚ ਸਿਵਲ ਤੇ ਕਮਰਸ਼ੀਅਲ ਕੋਡ &rsquoਚ ਸੋਧ ਕਰਕੇ &lsquoਪੁਰਸ਼ਾਂ ਅਤੇ ਮਹਿਲਾਵਾਂ&rsquo ਅਤੇ &lsquoਪਤੀ ਤੇ ਪਤਨੀ&rsquo ਸ਼ਬਦਾਂ ਦੀ ਥਾਂ &lsquoਲੋਕ&rsquo ਅਤੇ &lsquoਵਿਆਹੁਤਾ ਜੀਵਨ ਸਾਥੀ&rsquo ਸ਼ਬਦਾਂ ਨੂੰ ਜੋੜਿਆ ਗਿਆ ਹੈ। ਇਹ ਬਿੱਲ ਐੱਲਜੀਬੀਟੀਕਿਊ+ ਜੋੜਿਆਂ ਨੂੰ ਪੂਰੀ ਤਰ੍ਹਾਂ ਕਾਨੂੰਨੀ, ਵਿੱਤੀ ਅਤੇ ਮੈਡੀਕਲ ਅਧਿਕਾਰ ਮੁਹੱਈਆ ਕਰਵਾਏਗਾ।