Loading...
You are here:  Home  >  ਮਨੋਰੰਜਨ  >  ਫਿਲਮੀ ਖਬਰਾਂ  >  Current Article

ਦਰਸ਼ਕ ਮੈਨੂੰ ਸੀਰੀਅਸ ਰੋਲ ਵਿਚ ਹੀ ਦੇਖਣਾ ਚਾਹੁੰਦੇ ਹਨ – ਜਿੰਮੀ ਸ਼ੇਰਗਿੱਲ ਦੀ ਵਿਸ਼ੇਸ਼ ਮੁਲਾਕਾਤ

July 8, 2013

ਤੇਜਿੰਦਰ ਮਨਚੰਦਾ ਪੈਰਿਸ

ਜਿੰਮੀ ਸ਼ੇਰਗਿੱਲ

?ਜਿੰਮੀ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਬੈਕ ਗਰਾਊਂਡ ਬਾਰੇ ਦੱਸੋ-?
ਮੈਂ ੩ ਦਸੰਬਰ ੧੯੭੦ ਗੋਰਖਪੁਰ (ਯੂ. ਪੀ), ਸਰਦਾਰ ਨਗਰ ਵਿਚ ਪੈਦਾ ਹੋਇਆ, ਲਖਨਉ ਸਕੂਲ ਵਿਚ ਪੜਿਆ, ਫਿਰ ਪੰਜਾਬ ਪਟਿਆਲੇ ਸਾਡਾ ਘਰ ਸੀ ਤੇ ਨਾਭੇ ਪੰਜਾਬ ਪਬਲਿਕ ਸਕੂਲ ਵਿਚ ਪੜਿਆ, ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਗੁਰੈਜੂਏਸ਼ਨ ਕੀਤੀ।
? ਐਕਟਿੰਗ ਵਲ ਕਿਵੇਂ ਆਏ ?

- ਮੁੰਬਈ ਵਿਚ ਰੋਸ਼ਨ ਤਨੇਜਾ ਸਾਹਿਬ ਜੀ ਕੋਲੋ ਅੇਕਟਿੰਗ ਦੀ ਕਲਾਸ ਕੀਤੀ, ਉਥੋ ਹੀ ਮੈਨੂੰ ‘ਮਾਚਿਸ’ ਫਿਲਮ ਵਿਚ ਰੋਲ ਮਿਲਿਆ, ਉਥੇ ਕੁਝ ਜਾਣ ਪਛਾਣ ਵਾਲਿਆਂ ਤੋਂ ਪਤਾ ਲੱਗਾ ਕਿ, ‘ਗੁਲਜ਼ਾਰ’ ਸਾਹਿਬ ਇਕ ਫਿਲਮ ਬਣਾ ਰਹੇ ਹਨ ਤੇ ਮੈਨੂੰ ਵੀ ਮੋਕਾ ਮਿਲ ਗਿਆ, ਉਹਨਾਂ ਨੂੰ ਵੀ ਲੱਗਾ ਕਿ ਇਹ ਮੁੰਡਾ ਕੁਝ ਕਰੇਗਾ ਤੇ ਮੈਨੂੰ ‘ਮਾਚਿਸ’ ਫਿਲਮ ਵਿਚ ਕੰਮ ਮਿਲ ਗਿਆ।
? ਹੁਣ ਤੱਕ ਕਿੰਨੀਆ ਹਿੰਦੀ, ਪੰਜਾਬੀ ਫਿਲਮਾਂ ਵਿਚ ਕੰਮ ਕਰ ਚੁੱਕੇ ਹੋ- ੭

ਪੰਜਾਬੀ ਫਿਲਮਾਂ ਤੇ ੫੦ ਦੇ ਕਰੀਬ ਹਿੰਦੀ ਫਿਲਮਾਂ ਕਰ ਚੁੱਕਾ ਹਾ,ਹੁਣ ਵੀ ਮੈਂ ਨਾਸਿਕ ਵਿਚ ਫਿਲਮ ‘ਬੁਲੇਟ ਰਾਜਾ’ ਦੇ ਸੇੱਟ ਤੇ ਹਾ, ਸੇਫ ਅਲੀ ਖਾਨ, ਸੋਨਾਕਸ਼ੀ ਸੇਨਾ ਨਾਲ ਸ਼ੂਟਿੰਗ ਚੱਲ ਰਹੀ ਹੈ।
? ਹਾਲ ਹੀ ‘ਚ ਤੁਹਾਡੀ ਪ੍ਰੋਡਕਸ਼ਨ ਵਿਚ ਰਿਲੀਜ਼ ਹੋਈ ਪੰਜਾਬੀ ਕਮੇਡੀ ਫਿਲਮ ‘ਰੰਗੀਲੇ’, ਜਿਸ ਦਾ ਰੰਗ ਫਿੱਕਾ ਹੀ ਰਿਹਾ, ਇਸ ਬਾਰੇ ਕੀ ਕਹੋਗੇ?

- ਦੇਖੋ ਜੀ ਹਰ ਫਿਲਮ ਦਾ ਆਪਣਾ ਰੰਗ, ਕਿਸਮਤ ਹੂੰਦੀ ਹੈ, ਅਜ ਕਲ ਤਕਰੀਬਨ ਹਰ ਪੰਜਾਬੀ ਫਿਲਮ ਕਮੇਡੀ ਹੀ ਆ ਰਹੀ ਹੈ, ਔਰ ਹਰ ਫਿਲਮ ਦੀ ਪ੍ਰਮੋਸ਼ਨ ਬਹੁਤ ਵੱਡੇ ਲੈਵਲ ਤੇ ਕੀਤੀ ਜਾ ਰਹੀ ਹੈ, ਹੋ ਸਕਦਾ ਮੇਰੇ ਤੋਂ ਕੁਝ ਚੀਜ਼ਾਂ ਵਿਚ ਗਲਤੀ ਹੋਈ ਹੋਵੇ, ਪਰ ਮੈਂ ਦੋ ਮਹੀਨੇ ਇਸ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਕੈਨੇਡਾ, ਅਸਟਰੇਲੀਆ ਵਿਚ ਲਾਏ, ਜੇ ਮੈਂ ਚਾਹੁੰਦਾ ਦੋ ਮਹੀਨਿਆਂ ਵਿਚ ਦੋ ਹਿੰਦੀ ਫਿਲਮਾਂ ਕਰ ਲੈਂਦਾ। ਮੈਨੂੰ ਮਹਿਸੂਸ ਹੋਇਆ ਕਿ ਦਰਸ਼ਕ ਮੈਨੂੰ ‘ਮਨੰਤ’,'ਧਰਤੀ’, ਸਪੈਸ਼ਲ ੨੬ ਫਿਲਮਾਂ ਵਰਗੇ ਸੀਰੀਅਸ ਰੋਲ ਵਿਚ ਹੀ ਦੇਖਣਾ ਚਾਹੁੰਦੇ ਨੇ, ਕੁਝ ਅਲਗ ਦੇਖਣ ਦੀ ਉਮੀਦ ਰਖਦੇ ਨੇ।
? ਪੰਜਾਬੀ ਸਿਨੇਮਾ ਅੱਜ ਪੂਰਾ ਬੁਲੰਦੀਆਂ ਤੇ ਹੈ, ਕੀ ਕਹੋਗੇ ?

 - ਬਹੁਤ ਵਧੀਆ ਗੱਲ ਹੈ ਜੀ ਸਾਡਾ ਵੀ ਇਹ ਸੁਪਨਾ ਸੀ ਕਿ ਪੰਜਾਬੀ ਸਿਨੇਮਾ ਤਰੱਕੀ ਕਰੇ, ਅੱਜ ਉਹ ਸਾਡਾ ਸੁਪਨਾ ਪੂਰਾ ਹੋਇਆ।
? ਤੁਹਾਡੇ ਮਨ ਪਸੰਦ ਐਕਟਰ

- ਇਰਫਾਨ ਖਾਨ ਜੀ ਦੀ ਐਕਟਿੰਗ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ।
? ਕੋਈ ਯਾਦਗਾਰੀ ਪਲ ?

- ਯਾਦਗਾਰੀ ਪਲ ਤਾਂ ਬਚਪਨ ਦੇ ਹੀ ਹੂੰਦੇ ਨੇ ਜੀ,ਜਦੋਂ ਕੋਈ ਫਿਕਰ ਫਾਕਾ ਨਹੀਂ ਹੁੰਦਾ ਸੀ।
? ਨਵੇਂ ਆ ਰਹੇ ਐਕਟਰਸ ਨੂੰ ਕੀ ਮੇਸੈਜ ਦੇਣਾ ਚਾਹੁੰਦੇ ਹੋ?

- ਨਵਿਆਂ ਨੂੰ ਤਾਂ ਮੈਂ ਇਹੀ ਕਹਾਗਾਂ, ਕਿ ਜੇ ਤੁਹਾਡੇ ਵਿਚ ਟੈਲੇਂਟ ਹੈ ਤਾਂ ਆਓ, ਪੂਰੀ ਮਿਹਨਤ ਕਰਕੇ ਆਓ, ਘਰੋ ਭੱਜ ਕੇ, ਮਾਂ ਪਿਓ ਨੂੰ ਦੁਖੀ ਕਰ ਕੇ ਇਹ ਕੰਮ ਨਾ ਕਰੋ , ਮਾਂ ਪਿਓ ਦਾ ਆਸ਼ੀਰਵਾਦ ਲੈ ਕੇ ਇਸ ਲਾਈਨ ਵਿਚ ਆਓ।

ਤੇਜਿੰਦਰ ਮਨਚੰਦਾ ਪੈਰਿਸ

e-mail manchanda-arts@live.fr

    Print       Email