Loading...
You are here:  Home  >  ਮਨੋਰੰਜਨ  >  Current Article

ਤਿੱਖੇ ਪੰਜੇ ਨਾਲ ਕੀਤੀ ਗਈ ਸੀ ਅਭਿਨੇਤਰੀ ਕ੍ਰਿਤੀਕਾ ਦੀ ਹੱਤਿਆ

June 14, 2017

ਮੁੰਬਈ: ਅੰਬੋਲੀ ਪੁਲਿਸ ਨੇ ਅਭਿਨੇਤਰੀ ਕ੍ਰਿਤੀਕਾ ਚੌਧਰੀ ਦੀ ਮੌਤ ਦੇ ਮਾਮਲੇ ‘ਚ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਡਾਕਟਰਾਂ ਤੋਂ ਮਿਲੀ ਸ਼ੁਰੂਆਤੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਕ੍ਰਿਤੀਕਾ (24) ਦੀ ਹੱਤਿਆ ਪੰਜ ਉਂਗਲਾਂ ‘ਚ ਪਾਏ ਜਾਣ ਵਾਲੇ ਤਿੱਖੇ ਪੰਜੇ ਨਾਲ ਕੀਤੀ ਗਈ ਹੈ। ਪੁਲਿਸ ਦੁਆਰਾ ਹੱਤਿਆ ‘ਚ ਇਸਤੇਮਾਲ ਕੀਤੇ ਗਏ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ।

ਪੁਲਿਸ ਮੁਤਾਬਿਕ ਕ੍ਰਿਤੀਕਾ ਦੇ ਸਰੀਰ ‘ਤੇ ਜੋ ਨਿਸ਼ਾਨ ਮਿਲੇ ਹਨ, ਉਸ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਹੱਤਿਆ ਤੋਂ ਪਹਿਲਾ ਉਸ ਨਾਲ ਕਾਫੀ ਕੁੱਟ-ਮਾਰ ਕੀਤੀ ਗਈ ਸੀ।ਪੁਲਿਸ ਦੁਆਰਾ ਸੀ.ਸੀ.ਟੀ.ਵੀ. ਦੀ ਜਾਂਚ ਤੇ ਲੋਕਾਂ ਤੋਂ ਕੀਤੀ ਗਈ ਪੁੱਛ-ਗਿੱਛ ਤੋਂ ਬਾਅਦ ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦੁਆਰਾ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਇਹ ਸਾਫ ਨਹੀਂ ਹੋਇਆ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਲੋਕਾਂ ਦਾ ਇਸ ਮਾਮਲੇ ‘ਚ ਕੀ ਭੂਮਿਕਾ ਹੈ।

ਅਭਿਨੇਤਰੀ ਕ੍ਰਿਤੀਕਾ ਚੌਧਰੀ ਦੀ ਲਾਸ਼ ਸੋਮਵਾਰ ਨੂੰ ਮੁੰਬਈ ਦੇ ਅੰਧੇਰੀ ਦੇ ਚਾਰ ਬੰਗਲੋ ਇਲਾਕੇ ਦੇ ਮੈਰਵਨਾਥ ਐੱਸ.ਆਰ.ਏ. ਬਿਲਡਿੰਗ ਤੋਂ ਮਿਲੀ ਸੀ। ਜਾਣਕਾਰੀ ਮੁਤਾਬਿਕ ਇਹ ਘਰ ‘ਚ ਇਕੱਲੀ ਸੀ। ਸੋਮਵਾਰ ਸ਼ਾਮ ਨੂੰ ਅਚਾਨਕ ਫਲੈਟ ਤੋਂ ਬਦਬੂ ਆਉਣ ਲੱਗੀ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਖਬਰ ਦਿੱਤੀ। ਤਾਂ ਪੁਲਿਸ ਦਰਵਾਜਾ ਤੋੜ ਕੇ ਜਦੋਂ ਕਮਰੇ ‘ਚ ਦਾਖਲ ਹੋਈ ਤਾਂ ਟੀ.ਵੀ. ਤੇ ਏ.ਸੀ ਚੱਲ ਰਿਹਾ ਸੀ। ਸ਼ੱਕ ਹੈ ਕਿ ਲਾਸ਼ ਲੰਬੇ ਸਮੇਂ ਤੱਕ ਖਰਾਬ ਨਾ ਹੋ ਜਾਵੇ ਤਾਂ ਇਸ ਲਈ ਕਾਤਿਲ ਨੇ ਏ. ਸੀ ਚਾਲੂ ਕਰ ਦਿੱਤਾ ਸੀ।

ਕੰਗਨਾ ਰਣੋਤ ਨਾਲ ਕ੍ਰਿਤੀਕਾ ਨੇ ਫਿਲਮ ‘ਰਜੋ’ ‘ਚ ਵੀ ਕੰਮ ਕੀਤੀ ਸੀ। ਉਹ ਕ੍ਰਾਈਮ ਸੀਰੀਅਲ ‘ਸਾਵਧਾਨ ਇੰਡੀਆ’ ਸਮੇਤ ਬਾਲਾਜੀ ਪ੍ਰੋਡਕਸ਼ਨ ਦੇ ਕਈ ਟੀ. ਵੀ. ਸੀਰੀਅਲਸ ‘ਚ ਨਜ਼ਰ ਆ ਚੁੱਕੀ ਸੀ।

    Print       Email
  • Published: 64 days ago on June 14, 2017
  • Last Modified: June 14, 2017 @ 2:58 pm
  • Filed Under: ਮਨੋਰੰਜਨ