Loading...
You are here:  Home  >  ਮਨੋਰੰਜਨ  >  Current Article

ਅਕਸ਼ੈ ਦੀ ਫਿਲਮ ‘ਟਾਇਲੇਟ ਏਕ ਪ੍ਰੇਮ ਕਥਾ’ਦੇੇ ਟਰੇਲਰ ਨੇ ਤੋੜੇ ਰਿਕਾਰਡ

June 14, 2017

ਜਿਥੇ ਬਾਲੀਵੁੱਡ ਦੀਆਂ ਫਿਲਮਾਂ ਬਾਕਸ ਆਫਿਸ ਤੇ ਧਮਾਲ ਕਰ ਰਹੀਆਂ ਹਨ ਉਥੇ ਹੀ ਅਕਸ਼ੈ ਕੁਮਾਰ ਦੀ ਨਵੀਂ ਫਿਲ਼ਮ ਦਾ ‘ਟਾਇਲੇਟ ਏਕ ਪ੍ਰੇਮ ਕਥਾ’ ਦੇ ਟਰੇਲਰ ਨੇ ਰਲੀਜ਼ ਦੇ ਨਾਲ ਹੀ ਧਮਾਲ ਮਚਾ ਦਿੱਤੀ ਹੈ।

ਇਸ ਫਿਲਮ ਦਾ ਨਸੀਬ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਤੈਅ ਹੋਵੇਗਾ ਪਰ ਇਸ ਫਿਲਮ ਦੇ ਟਰੇਲਰ ਦੇ ਆਉਂਦੇ ਹੀ ਇਹ ਸੁਪਰਹਿੱਟ ਹੋ ਚੁੱੱਕਿਆ ਹੈ।ਇਸ ਫਿਲਮ ਦੇ ਟ੍ਰੈਲਰ ਨੂੰ ਹੁਣ ਤੱਕ ਫੇਸਬੁੱਕ ਤੇ 1 ਕਰੌੜ 10 ਲੱੱਖ ਵਾਰ ਦੇਖਿਆ ਜਾ ਚੁੱੱਕਿਆਂ ਹੈ।ਜੋ ਕਿ ਹੁਣ ਤੱਕ ਦਾ ਸਭ ਤੋਂ ਜਿਆਦਾ ਵਾਰ ਦੇਖਿਆਂ ਜਾਣ ਵਾਲਾ ਟਰੇਲਰ ਬਣ ਗਿਆ ਹੈ।

ਨਾਲ ਹੀ ਅਕਸ਼ੈ ਕੁਮਾਰ ਨੇ ਆਪਣੇ ਫੈਨਸ ਦੇ ਨਾਲ ਇਸਦੀ ਖੁਸੀ ਟਵੀਟ ਕਰਕੇ ਸਾਂਝਾ ਕੀਤੀ ਹੈ।ਯੂ ਟਿਊਬ ਤੇ ਇਸ ਫਿਲ਼ਮ ਦੇ ਟਰੇਲਰ ਨੂੰ 11.5 ਮਿਲੀਅਨ ਵਾਰ ਦੇਖਿਆ ਜਾ ਚੁੱੱਕਿਆਂ ਹੈ।ਇਸ ਫਿਲਮ ਦਾ ਟਰੇਲਰ ਐਤਵਾਰ ਨੂੰ ਰਲੀਜ਼ ਹੋਇਆ ਜਦਕਿ ਇਸਨੂੰ ਡਾਇਰੈਕਟਰ ਸ਼੍ਰੀਨਾਰਾਇਣ ਸਿੰਘ ਨੇ ਡਾਇਰੈਕਟ ਕੀਤਾ ਹੈ।

ਇਸ ਫਿਲਮ ਵਿੱਚ ਅਕਸ਼ੈ ਕੇਸ਼ਵ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ ਕੇਸ਼ਵ ਸਿੰਘ ਸਿਰਫ ਇੱਕ ਹੀ ਸਪਨਾ ਦੇਖਦਾ ਹੈ ਉਹ ਹੇ ਆਪਣੇ ਵਿਆਹ ਦਾ।ਅਕਸ਼ੈ ਕੁਮਾਰ ਨੂੰ ਇੱਕ ਲੜਕੀ ਨਾਲ ਪਿਆਰ ਹੁੰਦਾ ਹੈ

ਜਦੋਂ ਅਕਸ਼ੈ ਦੀ ਗਰਲਫ੍ਰੈਡ ਨੂੰ ਇਹ ਪਤਾ ਲੱਗਦਾ ਹੈ ਕਿ ਉਸਨੂੰ ਖੁੱਲੇ ਵਿਚ ਟਾਇਲੇਟ ਜਾਣਾ ਹੋਵੇਗਾ ਤਾਂ ਪੂਰੀ ਕਹਾਣੀ ਹੀ ਬਦਲ ਜਾਂਦੀ ਹੈ।

ਅਕਸ਼ੈ ਦੀ ਇਸ ਫਿਲਮ ਦੀ ਤਾਰੀਫ ਖੁਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਕਰ ਚੁੱਕੇ ਹਨ।

    Print       Email
  • Published: 64 days ago on June 14, 2017
  • Last Modified: June 14, 2017 @ 3:06 pm
  • Filed Under: ਮਨੋਰੰਜਨ