Loading...
You are here:  Home  >  ਮਨੋਰੰਜਨ  >  Current Article

ਤੁਸਾਦ ਮਿਊਜ਼ੀਅਮ ‘ਚ ਆਸਾ ਭੌਂਸਲੇ ਦਾ ਲੱਗੇਗਾ ਬੁੱਤ

June 14, 2017

ਨਵੀਂ ਦਿੱਲੀ  : ਭਾਰਤੀ ਸਿਨੇਮਾ ਜਗਤ ਨੂੰ ਇਕ ਨਵੀਂ ਪਛਾਣ ਦਿਵਾਉਣ ਵਾਲੀ ਆਸ਼ਾ ਭੌਸਲੇ ਦਾ ਮੋਮ ਦਾ ਬੁੱਤ ਹੁਦ ਮੈਡਮ ਤੁਸਾਦ ਮਿਊਜ਼ੀਅਮ ਦਿੱਲੀ ਵਿਚ ਲਗਾਇਆ ਜਾਵੇਗਾ। ਇਸ ਲਈ ਮਾਹਰਾਂ ਦੀ ਟੀਮ ਨੇ ਮੁੰਬਈ ਵਿਚ ਆਸ਼ਾ ਭੌਂਸਲੇ ਦੇ ਨਾਲ ਲੰਬਾ ਸੈਸ਼ਨ ਕੀਤਾ ਜਿਸ ਵਿਚ ਬੁੱਤ ਬਣਾਉਣ ਲਈ ਉਨ੍ਹਾਂ ਦਾ ਨਾਪ ਲਿਆ ਗਿਆ। ਇਸ ਦਾ ਕੰਮ ਛੇਤੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਾਲ ਦੀ ਤੀਜੀ ਤਿਮਾਹੀ ਵਿਚ ਖੁੱਲਣ ਜਾ ਰਹੇ ਇਸ ਮਿਊਜ਼ੀਅਮ ਵਿਚ ਉਨ੍ਹਾਂ ਦਾ ਬੁੱਤ ਬਾਲੀਵੁਡ ਮਿਊਜ਼ਿਕ ਜ਼ੋਨ ਵਿਚ ਲਾਇਆ ਜਾਵੇਗਾ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਫਾਲਕੇ ਪੁਰਸਕਾਰ ਨਾਲ ਸਨਮਾਨਤ ਕਿਸੇ ਹਸਤੀ ਦਾ ਮੋਮ ਦਾ ਬੁੱਤ ਮਿਊਜ਼ੀਅਮ ਵਿਚ ਲਗਾਇਆ ਜਾਵੇਗਾ। ਦੱਸ ਦੇਈਏ ਕਿ ਆਸ਼ਾ ਭੌਂਸਲੇ ਅਪਣੀ ਸੁਰੀਲੀ ਆਵਾਜ਼ ਨਾਲ ਪਿਛਲੇ ਛੇ ਦਹਾਕਿਆਂ ਤੋਂ ਭਾਰਤੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਆ ਰਹੀ ਹੈ। ਬਾਲੀਵੁਡ ਦੀ ਇਕ ਮਸ਼ਹੂਰ ਕਲਾਕਾਰ ਦੇ ਤੌਰ ‘ਤੇ ਊਨ੍ਹਾਂ ਨੇ 20 ਤੋਂ ਜ਼ਿਆਦਾ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਬਾਲੀਵੁਡ ਫਿਲਮਾਂ ਦੇ ਲਈ ਰਿਕਾਰਡਿੰਗ ਕੀਤੀ ਹੈ। ਆਸਾ ਭੌਂਸਲੇ ਨੂੰ ਸੰਗੀਤ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਰਿਕਾਰਡ ਕੀਤੀ ਗਈ ਕਲਾਕਾਰ ਦੇ ਤੌਰ ‘ਤੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾਦੇ ਸਾਹਿਬ ਫਾਲਕੇ ਐਵਾਰਡ ਨਾਲ ਪਦਮ ਵਿਭੂਸ਼ਣ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ।

    Print       Email
  • Published: 64 days ago on June 14, 2017
  • Last Modified: June 14, 2017 @ 3:24 pm
  • Filed Under: ਮਨੋਰੰਜਨ