Loading...
You are here:  Home  >  ਮਨੋਰੰਜਨ  >  Current Article

‘ਸੂਪਰ ਸਿੰਘ’ ਨੇ ਹੁਣ ਤੱਕ ਕਮਾਏ 3.85 ਕਰੋੜ ਰੁਪਏ

June 19, 2017

ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਫਿਲਮ ‘ਸੂਪਰ ਸਿੰਘ’ ਨੇ ਹੁਣ ਤੱਕ 3.85 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਪਹਿਲੇ ਦਿਨ 1.80 ਕਰੋੜ ਰੁਪਏ ਤੇ ਦੂਜੇ ਦਿਨ 2.05 ਕਰੋੜ ਰੁਪਏ ਕਮਾਏ ਹਨ। ਕਿਆਸ ਹਨ ਕਿ ਪਹਿਲੇ ਤਿੰਨ ਦਿਨਾਂ ਦੀ ਕੁੱਲ ਕਮਾਈ 5 ਕਰੋੜ ਰੁਪਏ ਤੱਕ ਪਹੁੰਚ ਜਾਏਗੀ।

ਫਿਲਮ ਪਹਿਲੇ ਪੰਜਾਬੀ ਸੂਪਰਹੀਰੋ ਦੀ ਕਹਾਣੀ ‘ਤੇ ਅਧਾਰਿਤ ਹੈ। ਦਿਲਜੀਤ ਦੋਸਾਂਝ ਦੇ ਫੈਨਸ ਫਿਲਮ ਨੂੰ ਵੇਖਣ ਲਈ ਜਾ ਰਹੇ ਹਨ ਹਾਲਾਂਕਿ ਕ੍ਰਿਟਿਕਸ ਨੇ ਬਹੁਤ ਵਧੀਆ ਰਿਸਪੌਂਸ ਨਹੀਂ ਦਿੱਤਾ।

ਫਿਲਮ ਵਿੱਚ ਦਿਲਜੀਤ ਦੇ ਔਪੋਜ਼ਿਟ ਅਦਾਕਾਰਾ ਸੋਨਮ ਬਾਜਵਾ ਵੀ ਨਜ਼ਰ ਆ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਬਾਲੀਵੁੱਡ ਜਾ ਚੁੱਕੇ ਦਿਲਜੀਤ ਦੀ ਇਸ ਸਾਲ ਦੀ ਇਹ ਸੋਲੋ ਪੰਜਾਬੀ ਫਿਲਮ ਹੈ।

    Print       Email
  • Published: 10 days ago on June 19, 2017
  • Last Modified: June 19, 2017 @ 8:12 am
  • Filed Under: ਮਨੋਰੰਜਨ