Loading...
You are here:  Home  >  ਮਨੋਰੰਜਨ  >  Current Article

ਅਦਾਕਾਰਾ ਅਲਕਾ ਕੌਸ਼ਲ ਅਤੇ ਉਸ ਦੀ ਮਾਂ ਜੇਲ੍ਹ ਤੋਂ ਰਿਹਾਅ

August 11, 2017

ਸੰਗਰੂਰ : ਸਲਮਾਨ ਖਾਨ ਦੀ ਸੁਪਰਹਿਟ ਫ਼ਿਲਮ ਬਜਰੰਗੀ ਭਾਈਜਾਨ ਵਿਚ ਅਦਾਕਾਰਾ ਕਰੀਨਾ ਕਪੂਰ ਦੀ ਮਾਂ ਦਾ ਰੋਲ ਨਿਭਾਉਣ ਵਾਲੀ ਅਦਾਕਾਰਾ ਅਲਕਾ ਕੌਸ਼ਲ ਅਤੇ ਉਸ ਦੀ ਮਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸੰਗਰੂਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਦੋਵਾਂ ਦੀ ਜ਼ਮਾਨਤ ਹਾਈ ਕੋਰਟ ਤੋਂ 4 ਅਗਸਤ ਨੂੰ ਹੋ ਗਈ ਸੀ। ਲੇਕਿਨ ਆਦੇਸ਼ ਜੇਲ੍ਹ ਨਾ ਪਹੁੰਚਣ ਦੇ ਕਾਰਨ ਰਿਹਾਈ ਸੰਭਵ ਨਹੀਂ ਹੋਈ ਸੀ। ਅਲਕਾ ਕੌਸ਼ਲ ਅਤੇ ਉਸ ਦੀ ਮਾਂ 50 ਲੱਖ ਦੇ ਚੈਕ ਬਾਊਂਸ ਮਾਮਲੇ ਵਿਚ 6 ਜੁਲਾਈ ਤੋਂ ਜੇਲ੍ਹ ਵਿਚ ਬੰਦ ਸੀ।

ਐਡਵੋਕੇਟ ਸੁਖਬੀਰ ਸਿੰਘ ਅਨੁਸਾਰ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਅਵਤਾਰ ਸਿੰਘ ਨਿਵਾਸੀ ਪਿੰਡ ਲਾਂਗੜੀਆ ਦੀ ਅਲਕਾ ਕੌਸ਼ਲ ਦੇ ਨਾਲ ਜਾਣ ਪਛਾਣ ਸੀ। ਇਕ ਟੀਵੀ ਸੀਰੀਅਲ ਬਣਾਉਣ ਦੇ ਲਈ ਅਲਕਾ ਕੌਸ਼ਲ ਨੇ ਅਵਤਾਰ ਸਿੰਘ ਕੋਲੋਂ ਪੈਸੇ ਉਧਾਰ ਲਏ ਸੀ। ਉਧਾਰ ਲਏ ਪੈਸੇ ਵਾਪਸ ਨਹੀਂ ਮਿਲਣ ਕਾਰਨ ਅਵਤਾਰ ਸਿੰਘ ਨੇ ਅਲਕਾ ਕੌਸ਼ਲ ਤੋਂ ਪੈਸੇ ਵਾਪਸ ਮੰਗੇ ਤਾਂ ਅਲਕਾ ਕੌਸ਼ਲ ਅਤੇ ਉਸ ਦੀ ਮਾਂ ਸੁਸ਼ੀਲਾ ਨੇ ਅਵਤਾਰ ਸਿੰਘ ਨੂੰ 25-25 ਲੱਖ ਦੇ ਦੋ ਚੈਕ ਦੇ ਦਿੱਤੇ। ਅਵਤਾਰ ਸਿੰਘ ਨੇ ਚੈਕ ਬੈਂਕ ਵਿਚ ਲਗਾਏ ਤਾਂ ਬਾਊਂਸ ਹੋ ਗਏ ਸੀ। ਜਿਸ ਤੋਂ ਬਾਅਦ ਅਵਤਾਰ ਸਿੰਘ ਨੇ ਮਾਲੇਰਕੋਟਲਾ ਦੀ ਕੋਰਟ ਵਿਚ ਕੇਸ ਕਰ ਦਿੱਤਾ। ਸੁਣਵਾਈ ਦੌਰਾਨ ਅਦਾਲਤ ਨੇ 2015 ਵਿਚ ਅਦਾਕਾਰਾ ਅਲਕਾ ਕੌਸ਼ਲ ਅਤੇ ਉਸ ਦੀ ਮਾਂ ਸੁਸ਼ੀਲਾ ਨੂੰ ਦੋ ਦੋ ਸਾਲ ਦੀ ਸਜ਼ਾ ਅਤੇ ਚੈਕ ਦੀ ਰਕਮ ਦੁੱਗਣੀ ਕਰਕੇ ਅਦਾ ਕਰਨ ਦੇ ਆਦੇਸ਼ ਸੁਣਾਏ ਸੀ।

    Print       Email
  • Published: 6 days ago on August 11, 2017
  • Last Modified: August 11, 2017 @ 7:38 am
  • Filed Under: ਮਨੋਰੰਜਨ