Loading...
You are here:  Home  >  ਮਨੋਰੰਜਨ  >  Current Article

ਅਕਸ਼ੇ ਕੁਮਾਰ ਦੀ ਫਿਲਮ `ਟਾਇਲਟ ਨੂੰ ਮਿਲੀ ਸੈਂਸਰ ਬੋਰਡ ਦੀ ਹਰੀ ਝੰਡੀ

August 11, 2017

ਹਾਲ ਹੀ ਵਿੱਚ ਅਕਸ਼ੇ ਕੁਮਾਰ ਦੀ ਆਗਾਮੀ ਫਿਲਮ ` ਟਾਇਲਟ ਇੱਕ ਪੇ੍ਰਮ ਕਥਾ` ਨੂੰ ਲੈ ਕੇ ਖਬਰਾਂ ਆ ਰਹੀਆਂ ਸੀ ਕਿ ਫਿਲਮ ਵਿੱਚ ਸੈਂਸਰ ਬੋਰਡ ਨੇ ਅੱਠ ਕੱਟ ਲਗਾਏ ਹਨ ਪਰ ਅਦਾਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਫਿਲਮ ਨੂੰ ਸੈਂਸਰ ਬੋਰਡ ਨੇ ਤਿੰਨ ਕੱਟ ਦੇ ਨਾਲ ਮਨਜ਼ੂਰੀ ਦੇ ਦਿੱਤੀ ਹੈ।

ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਫਿਲਮ ਸੈਂਸਰ ਬੋਰਡ ਨੇ ਅੱਠ ਕੱਟ ਦੇ ਲਈ ਕਿਹਾ ਸੀ ਕਿ ਪਰ ਅਕਸ਼ੇ ਨੇ ਕਿਹਾ ਕਿ ਉਹ ਖਬਰਾਂ ਸਹੀ ਨਹੀਂ ਸੀ।49 ਸਾਲ ਅਦਾਕਾਰ ਅਜਿਹੇ ਪਤੀ ਦੇ ਕਿਰਦਾਰ ਵਿੱਚ ਦਿਖਾਈ ਦੇਣਗੇ ਜੋ ਘਰ ‘ਚ ਆਪਣੀ ਪਤਨੀ ਦੇ ਲਈ ਟਾਇਲਟ ਬਣਾ ਕੇ ਉਸ ਨੂੰ ਵਾਪਿਸ ਲਿਆਉਣ ਦੀ ਕੋਸ਼ਿਸ਼ ਕਰਦਾ ਹੈ।

ਫਿਲਮ ਪ੍ਰਚਾਰ ਦੇ ਲਈ ਪੋ੍ਗਰਾਮ ਵਿੱਚ ਅਦਾਕਾਰ ਨੇ ਕਿਹਾ ਕਿ “ਮੈਂ ਕਿੱਥੇ ਪੜਿਆ ਸੀ ਕਿ ਸਾਨੂੰ ਅੱੱਠ ਜਾਂ ਨੌਂ ਕੱਟ ਦੇ ਲਈ ਕਿਹਾ ਗਿਆ ਹੈ ਪਰ ਇਹ ਸਹੀ ਨਹੀਂ ਹੈ।ਸਾਨੂੰ ਤਿੰਨ ਮੁੱਖ ਕੱਟ ਦੇ ਲਈ ਕਿਹਾ ਗਿਆ ਸੀ। ਫਿਲਮ ਵਿੱਚ ਅੱਠ ਕੱਟ ਦੇ ਬਾਰੇ ਵਿੱਚ ਖਬਰ ਪੜ ਕੇ ਮੈਨੂੰ ਬਹਤੁ ਹੈਰਾਨੀ ਹੋਈ ਸੀ।ਅਕਸ਼ੇ ਨੇ ਕਿਹਾ “ਫਿਲਮ ਦੀ ਪਟਕੱਥਾ ਮੇਰੇ ਕੋਲ ਆਈ ,ਲੇਖਕ ਨੇ ਮੈਨੂੰ ਕਹਾਣੀ ਸੁਣਾਈ ।

ਮੈਂ ਫਿਲਮ ਇਸ ਲਈ ਕੀਤੀ ਕਿਉਂਕਿ ਮੈਨੂੰ ਇਸ ਦੀ ਪਟਕੱਥਾ ਪੰਸਦ ਆਈ ਅਤੇ ਨਾ ਹੀ ਇਸ ਲਈ ਕਿ ਕਿਸੇ ਨੇ ਮੈਨੂੰ ਇਹ ਕਰਨ ਦੇ ਲਈ ਕਿਹਾ ।ਇਹ ਅਲੱਗ ਗੱਲ ਹੈ ਕਿ ਜਦੋਂ ਮੋਦੀ ਜੀ ਨੇ ਕੰਮ ਸੰਭਾਲਿਆ ਅਤੇ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ।ਸਾਡੀ ਫਿਲਮ ਉਨ੍ਹਾਂ ਦੇ ਮਿਸ਼ਨ ਦੀ ਤਰ੍ਹਾਂ ਹੈ।

ਉੱਤਰ ਪ੍ਰਦੇਸ਼ ਦੇ ਸੱਵਛ ਭਾਤਰ ਅਭਿਆਨ ਦੇ ਬਰਾਂਡ ਦੂਤ ਅਕਸ਼ੇ ਨੇ ਕਿਹਾ ਕਿ “ ਸਵੱਛ ਭਾਰਤ ਅਭਿਆਨ ਦੇ ਲਈ ਸਾਰੇ ਦੇਸ਼ ਦੀ ਭਾਗੀਦਾਰੀ ਦੀ ਜ਼ਰੂਰਤ ਹੈ।ਅਦਾਕਾਰ ਨੇ ਕਿਹਾ ਕਿ “ ਸਵੱਛ ਭਾਰਤ ਅਭਿਆਨ ਭਲੇ ਹੀ ਉਨ੍ਹਾਂ ਨੇ ਸ਼ੁਰੂ ਕੀਤਾ ਹੋਵੇ ਪਰ ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ‘ਤੇ ਸਾਨੁੰ ਸਾਰਿਆਂ ਨੂੰ ਇਸਦਾ ਵਿਚਾਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਦੇਸ਼ ਸਾਫ ਰੱਖਣਾ ਚਾਹੀਦਾ ਹੈ।

    Print       Email
  • Published: 6 days ago on August 11, 2017
  • Last Modified: August 11, 2017 @ 7:48 am
  • Filed Under: ਮਨੋਰੰਜਨ