Loading...
You are here:  Home  >  ਖਬਰਾਂ  >  Current Article

ਸੁਰਤਾਲ ਆਰਟਸ ਵੱਲੋਂ ਡਰਬੀ ਸਿਟੀ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਸੱਭਿਆਚਾਰਕ ਮੇਲੇ ‘ਚ ਲੱਗੀਆਂ ਰੌਣਕਾਂ

August 11, 2017

ਡਰਬੀ (ਪੰਜਾਬ ਟਾਈਮਜ਼) – ਸੁਰਤਾਲ ਆਰਟਸ ਵੱਲੋਂ ਡਰਬੀ ਸਿਟੀ ਕੌਂਸਲ ਦੇ ਸਹਿਯੋਗ ਨਾਲ ਡਰਬੀ ਮਾਰਕੀਟ ਪਲੇਸ ਵਿਖੇ 22 ਜੁਲਾਈ 2017 ਨੂੰ ਦੁਪਹਿਰ 12 ਤੋਂ ਸ਼ਾਮ 6 ਵਜੇ ਤੱਕ ਵਿਸ਼ੇਸ਼ ਡਰਬੀ ਮੇਲਾ ਕਰਵਾਇਆ ਗਿਆ, ਜਿਸ ਵਿੱਚ ਡਰਬੀ ਅਤੇ ਈਸਟ ਮਿਡਲੈਂਡ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ਾਮਿਲ ਹੋ ਕੇ ਮੇਲੇ ਦਾ ਅਨੰਦ ਮਾਣਿਆ ।
ਸੁਰਤਾਲ ਆਰਟਸ ਦੇ ਪ੍ਰੋਗਰਾਮ ਮੈਨੇਜਰ ਪ੍ਰੀਤਮ ਸਿੰਘ ਵੱਲੋਂ ਪੰਜਾਬ ਟਾਈਮਜ਼ ਨੂੰ ਭੇਜੀ ਜਾਣਕਾਰੀ ਮੁਤਾਬਕ ਇਹ ਪ੍ਰੋਗਰਾਮ ਸਥਾਨਕ ਲੋਕਾਂ ਦੀ ਜ਼ੋਰਦਾਰ ਮੰਗ ‘ਤੇ ਰੱਖਿਆ ਗਿਆ ਸੀ । ਇਸ ਮੇਲੇ ਵਿੱਚ ਵੱਖ ਵੱਖ ਪਿਛੋਕੜ ਵਾਲੇ ਅਨੇਕ ਭਾਈਚਾਰਿਆਂ ਦੇ ਲੋਕ ਸ਼ਾਮਿਲ ਹੋਏ । ਪੰਜਾਬੀ ਭੰਗੜਾ ਗਰੁੱਪ ਦੇ ਇਲਾਵਾ, ਅੰਗਰੇਜ਼ੀ ਨਾਚ ਤੇ ਕਲਾਕਾਰਾਂ ਨੇ ਸ਼ਾਮਿਲ ਹੋ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ । ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਸਾਰੇ ਦਰਸ਼ਕਾਂ ਨੂੰ ਪੰਜਾਬੀ ਗਾਣਿਆਂ ਦੀ ਤਾਨ ‘ਤੇ ਨੱਚਣ ਲਾ ਦਿੱਤਾ । ਇਸ ਦੇ ਇਲਾਵਾ ਜੇ ਕੇ, ਟਰੂ ਸਕੂਲ, ਗੁਰਜ ਸਿੱਧੂ ਅਤੇ ਡੀ ਜੇ ਫਰਿੰਜ਼ੀ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ । ਪੰਜਾਬੀ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ ਗਿਆ । ਡਰਬੀ ਸਿਟੀ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਵਿੱਚ ਕੌਂਸਲਰ ਬਲਬੀਰ ਸਿੰਘ ਸੰਧੂ ਅਤੇ ਰੇਡੀਓ ਪ੍ਰਜ਼ੈਂਟਰ ਸਤਵਿੰਦਰ ਰਾਣਾ ਵਿਸ਼ੇਸ਼ ਤੌਰ ਤੇ ਇਸ ਮੇਲੇ ਵਿੱਚ ਪਹੁੰਚੇ ।

 

 

 

 

 

 

 

 

 

 

 

 

 

    Print       Email