Loading...
You are here:  Home  >  ਮਨੋਰੰਜਨ  >  Current Article

ਮੈਲਬੋਰਨ ‘ਚ ਬੇਟੀ ਆਰਾਧਿਆ ਨਾਲ ਐਸ਼ਵਰਿਆ ਨੇ ਲਹਿਰਾਇਆ ਤਿਰੰਗਾ

August 12, 2017

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਦੇ ਨਾਲ ਇਨ੍ਹੀਂ ਦਿਨੀਂ ਮੈਲਬੋਰਨ ਵਿੱਚ ਹੈ। ਇਸ ਦੌਰਾਨ ਐਸ਼ਵਰਿਆ ਆਪਣੀ ਬੇਟੀ ਅਰਾਧਿਆ ਬੱਚਨ ਨੂੰ ਲੈ ਕੇ ਆਈ.ਐਫ.ਐਮ.ਐਮ 2017 ‘ਚ ਵੈਸਟਪੇਕ ਐਵਾਰਡ ਰੈੱਡ ਕਾਰਪੇਟ ‘ਤੇ ਪਹੁੰਚੀ। ਉੱਥੇ ਹੀ ਅੱਜ ਯਾਨੀ ਸਵੇਰੇ 12 ਅਗਸਤ ਦੀ ਸਵੇਰੇ ਐਸ਼ਵਰਿਆ ਨੇ ਫੈਡਰੇਸ਼ਨ ਸਕਵੈਰ ‘ਚ ਇੰਡੀਅਨ ਨੈਸ਼ਨਲ ਫਲੈਗ ਲਹਿਰਾਇਆ।

ਐਸ਼ਵਰਿਆ ਰਾਏ ਇਸ ਦੌਰਾਨ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਵਾਈਟ ਅਤੇ ਲਾਈਟ ਬਲੂ ਕਲਰ ਦਾ ਲੈਂਥੀ ਅਨਾਰਕਲੀ ਸੂਟ ਪਾਇਆ ਹੋਇਆ ਸੀ। ਨਾਲ ਹੀ ਉਨ੍ਹਾਂ ਨੇ ਬਹੁਤ ਲਾਈਟ ਮੇਕਅੱਪ ਕੀਤਾ ਹੋਇਆ ਸੀ ।

ਐਸ਼ਵਰਿਆ ਨੇ ਆਪਣੇ ਵਾਲਾਂ ਦਾ ਵੇਬੀ ਬਣ ਰੱਖਿਆ ਸੀ ।ਉੱਥੇ ਉਨ੍ਹਾਂ ਦੀ ਡਾਇਮੰਡ ਜਵੈਲਰੀ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੀ ਸੀ।ਇਸਦੇ ਚਲਦੇ ਸਭ ਦੀਆਂ ਨਜ਼ਰਾਂ ਐਸ਼ਵਰਿਆ ਰਾਏ ‘ਤੇ ਟਿਕੀਆਂ ਹੋਈਆਂ ਸਨ।

ਐਸ਼ਵਰਿਆ ਦੀ ਬੇਟੀ ਆਰਾਧਿਆ ਵੀ ਇਸ ਦੌਰਾਨ ਏਂਜਲ ਲੱਗ ਰਹੀ ਸੀ। ਅਰਾਧਿਆ ਨੂੰ ਮੰਮੀ ਐਸ਼ਵਰਿਆ ਨੇ ਵਾਈਟ ਘਾਗਰਾ ਚੋਲੀ ਪਹਿਨਾਇਆ ਹੋਇਆ ਸੀ।ਜਿਸ ਤਰ੍ਹਾਂ ਹੀ ਨੈਸ਼ਨਲ ਐਂਥਮ ਵੱਜਣ ਲਗਿਆ।ਇਸ ਤੋਂ ਬਾਅਦ ਆਰਾਧਿਆ ਫਲੈਗ ਨੂੰ ਸਲਿਊਟ ਕਰਦੀ ਹੋਈ ਵੀ ਨਜ਼ਰ ਆਈ।

ਇਸ ਦੌਰਾਨ ਆਈ.ਐਫ.ਐਮ.ਐਮ ਦੇ ਡਾਇਰੈਕਟਰ ਮੀਟੂ ਭਾਵਮਿਕ ਨੇ ਐਸ਼ਵਰਿਆ ਦੇ ਬਾਰੇ ਦੋ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਆਈ.ਐਫ.ਐਮ.ਐਮ ਇੰਡੀਆ ਦੀ ਸਭ ਤੋਂ ਜਿਆਦਾ ਪਸੰਦ ਕੀਤੀ ਜਾਣ ਵਾਲੀ ਸਖਸ਼ੀਅਤ ਅਤੇ ਆਈਕੋਨਿਕ ਅਦਾਕਾਰਾ ਦਾ ਸਵਾਗਤ ਕਰਦਾ ਹੈ ਅਤੇ ਬਹੁਤ ਹੀ ਪਰਾਊਡ ਫੀਲ ਕਰਦਾ ਹੈ।

ਉੱਥੇ ਐਸ਼ਵਰਿਆ ਰਾਏ ਨੇ ਸਪੀਚ ਦਿੰਦੇ ਹੋਏ ਕਿਹਾ ਕਿ “ਸਵਤੰਰਤਾ ਦਿਵਸ ਦੀ ਸਭ ਨੂੰ ਦਿਲ ਤੋਂ ਸ਼ੁਭਕਾਮਨਾਵਾਂ”! ਉਹ ਧੰਨਵਾਦੀ ਹੈ ਕਿ ਉਨ੍ਹਾਂ ਨੂੰ ਇੱਥੇ ਆ ਕੇ ਇੰਨਾਂ ਸਨਮਾਨ ਮਿਲਿਆ ! ਅਸੀਂ ਇਸ ਨੂੰ ਹਮੇਸ਼ਾ ਜ਼ਿੰਦਗੀ ਭਰ ਯਾਦ ਰਖਾਂਗੇ।

ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਪਹਿਲੀ ਅਜਿਹੀ ਬਾਲੀਵੁੱਡ ਅਦਾਕਾਰਾ ਹੈ ਜਿਨ੍ਹਾਂ ਨੇ ਇਸ ਸੈਰੇਮਨੀ ‘ਚ ਤਿਰੰਗਾ ਲਹਿਰਾਇਆ ਹੈ। ਐਸ਼ਵਰਿਆ ਰਾਏ ਬੱਚਨ ਆਸਟ੍ਰੇਲੀਆ ‘ਚ ਇੰਡੀਅਨ ਸਿਨੇਮਾ ਫੈਸਟੀਵਲ ਦੇ ਲਈ ਪਹੁੰਚੀ ਹੈ।ਉੱਥੇ ਇਸ ਦੌਰਾਨ ਉਹ ਇਸ ਸਪੈਸ਼ਲ ਓਕੇਸ਼ਨ ਵਿੱਚ ਖਾਸ ਮਹਿਮਾਨ ਦੇ ਤੌਰ ‘ਤੇ ਰੈੱਡ ਕਾਰਪੇਟ ਤੇ ਚਲਦੀ ਹੋਈ ਨਜ਼ਰ ਆਵੇਗੀ।

    Print       Email
  • Published: 4 days ago on August 12, 2017
  • Last Modified: August 12, 2017 @ 12:24 pm
  • Filed Under: ਮਨੋਰੰਜਨ