Loading...
You are here:  Home  >  ਖਬਰਾਂ  >  Current Article

ਕੁੱਤਿਆਂ ਨੇ ਪੰਜ ਸਾਲ ਦੇ ਮਾਸੂਮ ਦੀ ਲਈ ਜਾਨ

February 17, 2017

ਤਰਨਤਾਰਨ : ਨੇੜਲੇ ਪਿੰਡ ਕੈਰੋਂਵਾਲ ਵਿਖੇ ਆਵਾਰਾ ਕੁੱਤਿਆਂ ਨੇ ਇੱਕ ਪੰਜ ਸਾਲ ਦੇ ਬੱਚੇ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਅਨੁਸਾਰ ਪੰਜ ਸਾਲ ਦਾ ਅਮਨਿੰਦਰ ਸਿੰਘ ਦਰਗਾਹ ਉੱਤੇ ਪ੍ਰਸ਼ਾਦ ਲੈ ਕੇ ਘਰ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਆਵਾਰਾ ਕੁੱਤਿਆਂ ਨੇ ਘੇਰ ਲਿਆ ਅਤੇ ਉਸ ਨੂੰ ਨੋਚ ਨੋਚ ਕੇ ਖਾ ਲਿਆ। ਗੰਭੀਰ ਰੂਪ ਵਿੱਚ ਜ਼ਖਮੀ ਅਮਨਿੰਦਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿੰਡ ਵਾਸੀਆਂ ਅਨੁਸਾਰ ਆਵਾਰਾ ਕੁੱਤੇ ਪਹਿਲਾਂ ਵੀ ਪਿੰਡ ਵਿੱਚ ਕਈ ਲੋਕਾਂ ਨੂੰ ਵੰਡ ਚੁੱਕੇ ਹਨ ਜਿਸ ਦੀ ਬਕਾਇਦਾ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।

    Print       Email
  • Published: 8 days ago on February 17, 2017
  • Last Modified: February 17, 2017 @ 8:23 am
  • Filed Under: ਖਬਰਾਂ