Loading...
You are here:  Home  >  ਖਬਰਾਂ  >  Current Article

ਧਾਰਮਿਕ ਬੇਅਦਬੀਆਂ ਦੀਆਂ ਬੇਰੋਕ ਘਟਨਾਵਾਂ ‘ਤੇ ਕੈਪਟਨ ਅਮਰਿੰਦਰ ਹੋਏ ਫ਼ਿਕਰਮੰਦ

February 17, 2017

ਚੰਡੀਗੜ੍ਹ-  ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਧਾਰਮਿਕ ਬੇਅਦਬੀ ਦੀ ਤਾਜ਼ਾ ਘਟਨਾ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਲੜੀ ਹੇਠ, ਜਿਥੇ ਉਨ੍ਹਾਂ ਨੇ ਪੁਲਿਸ ਨੂੰ ਸਮਾਜ ਵਿਰੋਧੀ ਤਾਕਤਾਂ ਉਪਰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ, ਉਥੇ ਹੀ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਸ਼ਾਂਤੀ ਤੇ ਆਪਸੀ ਏਕਤਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਅੰਮ੍ਰਿਤਸਰ ਵਿਖੇ ਸਿੱਖਾਂ ਦੇ ਧਾਰਮਿਕ ਗ੍ਰੰਥ ਨੂੰ ਅਪਵਿੱਤਰ ਕਰਨ ਸਬੰਧੀ ਖ਼ਬਰਾਂ ਉਪਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਜ਼ਿਲ੍ਹਾ ਪੁਲਿਸ ਨੂੰ ਬਿਨ੍ਹਾ ਦੇਰੀ ਦੋਸ਼ੀਆਂ ਨੂੰ ਕਾਬੂ ਕਰਨ ਤੇ ਉਨ੍ਹਾਂ ਨੂੰ ਨਿਆਂ ਦਾ ਸਾਹਮਣਾ ਕਰਵਾਉਣ ਲਈ ਕਿਹਾ ਹੈ, ਤਾਂ ਜੋ ਘਟਨਾ ਕਾਰਨ ਤਨਾਅ ਨੂੰ ਵੱਧਣ ਤੋਂ ਰੋਕਿਆ ਜਾ ਸਕੇ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਦੇਸ਼ ਅੰਦਰ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਦਾ ਵੱਧਣਾ ਗੰਭੀਰ ਸਮੱਸਿਆ ਦਾ ਨਤੀਜ਼ਾ ਹੈ ਅਤੇ ਧਾਰਮਿਕ ਅਧਾਰ ‘ਤੇ ਲੋਕਾਂ ਨੂੰ ਵੰਡੇ ਜਾਣ ਦਾ ਸੂਚਕ ਹੈ, ਜਿਸਨੂੰ ਬਾਦਲ ਅਗਵਾਈ ਵਾਲੇ ਅਕਾਲੀਆਂ ਵੱਲੋਂ ਵਿਧਾਨ ਸਭਾ ਚੋਣਾਂ ਲਈ ਨਿਰਾਸ਼ਾ ਹੇਠ ਹਵਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਲੜੀ ਹੇਠ, ਅਕਾਲੀ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਵੋਟਰਾਂ ਨੂੰ ਆਪਣੇ ਪੱਖ ‘ਚ ਕਰਨ ‘ਚ ਨਾਕਾਮ ਰਹੇ।
ਇਥੇ ਸ਼ੁੱਕਰਵਾਰ ਨੂੰ ਜ਼ਾਰੀ ਇਕ ਬਿਆਨ ‘ਚ, ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਅਜਿਹੀਆਂ ਘਟਨਾਵਾਂ ‘ਚ ਸ਼ਾਮਿਲ ਪਾਏ ਜਾਣ ਵਾਲੇ ਹਰੇਕ ਵਿਅਕਤੀ ਨੂੰ ਜੇਲ੍ਹ ਭੇਜਣ ਸਬੰਧੀ ਆਪਣਾ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਇਕ ਵਾਰ ਫਿਰ ਤੋਂ ਦੁਹਰਾਇਆ ਹੈ, ਜਿਹੜੀਆਂ ਘਟਨਾਵਾਂ 2015 ‘ਚ ਬਰਗਾੜੀ ‘ਚ ਬੇਅਦਬੀ ਤੋਂ ਸ਼ੁਰੂ ਹੋਈਆਂ ਸਨ ਅਤੇ ਇਸ ਮਾਮਲੇ ‘ਚ ਪੁਲਿਸ ਵੱਲੋਂ ਕੀਤੀ ਗਈ ਬੇਕਾਰਨ ਫਾਇਰਿੰਗ ਦੇ ਚਲਦਿਆਂ ਦੋ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ।
ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਕਿ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਉਹ ਪੁਖਤਾ ਕਰਨਗੇ ਕਿ ਅਜਿਹੇ ਮਾਮਲਿਆਂ ‘ਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ। ਇਸ ਦਿਸ਼ਾ ‘ਚ, ਉਨ੍ਹਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ‘ਤੇ ਸਿਆਸੀ ਫਾਇਦਿਆਂ ਖਾਤਿਰ ਧਾਰਮਿਕ ਭਾਵਨਾਵਾਂ ਦਾ ਇਸਤੇਮਾਲ ਕੀਤਾ ਹੈ, ਸਮੇਤ ਦੋਸ਼ੀ ਪਾਏ ਜਾਣ ਵਾਲੇ ਹਰੇਕ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੂਬੇ ਅੰਦਰ ਆਪਸੀ ਏਕਤਾ ਤੇ ਭਾਈਚਾਰਾ ਕਾਇਮ ਰੱਖਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ, ਅਤੇ ਲੋਕਾਂ ਨੂੰ ਵਿਸ਼ੇਸ਼ ਹਿੱਤਾਂ ਹੇਠ ਪੰਜਾਬ ਦੀ ਮਜ਼ਬੂਤ ਸਮਾਜਿਕ ਬਨਾਵਟ ਨੂੰ ਤੋੜਨ ਲਈ, ਹਿੰਸਾ ਨੂੰ ਭੜਕਾਉਣ ਹਿੱਤ ਜਾਣਬੁਝ ਕੇ ਕੀਤੇ ਜਾ ਰਹੇ ਅਜਿਹੇ ਕੰਮਾਂ ‘ਤੇ ਨਾ ਭੜਕਣ ਦੀ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਬਾਦਲ ਅਗਵਾਈ ਵਾਲੀ ਸ੍ਰੋਅਦ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਵਿਸ਼ੇਸ਼ ਹਿੱਤਾਂ ਨੂੰ ਵਾਧਾ ਦੇਣ ਵਾਸਤੇ ਸੂਬੇ ਅੰਦਰ ਤਨਾਅ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਵਰ੍ਹਦਿਆਂ, ਚੇਤਾਵਨੀ ਦਿੱਤੀ ਹੈ ਕਿ ਪੰਜਾਬ ਵਿਰੋਧੀ ਤਾਕਤਾਂ ਸਿਰ ਚੁੱਕਣ ਅਤੇ ਸੂਬੇ ਦੀ ਕਮਜ਼ੋਰ ਪ੍ਰਸ਼ਾਸਨਿਕ ਤੇ ਕਾਨੂਨ ਵਿਵਸਥਾ ਦੀ ਦੁਰਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਲਗਾਤਾਰ ਬਿਗੜ ਰਹੇ ਕਾਨੂੰਨ ਤੇ ਵਿਵਸਥਾ ਦੇ ਹਾਲਾਤਾਂ ਉਪਰ ਵੀ ਚਿੰਤਾ ਪ੍ਰਗਟਾਈ ਹੈ, ਜਿਨ੍ਹਾਂ ਦਾ ਆਏ ਦਿਨ ਸੂਬੇ ਦੇ ਵੱਖ ਵੱਖ ਹਿੱਸਿਆਂ ਅੰਦਰ ਸਰ੍ਹੇਆਮ ਹੱਤਿਆਵਾਂ ਤੇ ਗੋਲੀਆਂ ਚਲਾਉਣ ਸਬੰਧੀ ਖ਼ਬਰਾਂ ਤੋਂ ਖੁਲਾਸਾ ਹੁੰਦਾ ਹੈ।
ਜਿਸ ‘ਤੇ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵਿਰੋਧੀ ਤਾਕਤਾਂ ਵੱਲੋਂ ਪੈਦਾ ਕੀਤੇ ਜਾ ਰਹੇ ਡਰ ਅੱਗੇ ਨਹੀਂ ਝੁੱਕਣ ਤੇ ਹਰ ਸਥਿਤੀ ‘ਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸੀਂ ਵਿਰੋਧੀ ਤਾਕਤਾਂ ਦੇ ਹੱਥਾਂ ‘ਚ ਨਹੀਂ ਖੇਡਣਾ ਹੈ, ਜਿਹੜੀਆਂ ਧਰਮ ਨਿਰਪੱਖ ਤੇ ਲੋਕਤਾਂਤਰਿਕ ਢਾਂਚੇ ਨੂੰ ਤਬਾਹ ਕਰਨੀਆਂ ਚਾਹੁੰਦਦੀਆਂ ਹਨ, ਜਿਸਨੇ ਬੀਤੇ ਸਮੇਂ ਦੌਰਾਨ ਪੰਜਾਬ ਦੇ ਵਿਕਾਸ ਨੂੰ ਸੰਜੋਇਆ ਹੈ ਅਤੇ ਅਸੀਂ ਭਵਿੱਖ ‘ਚ ਵੀ ਇਸ ਦੌਰ ਨੂੰ ਬਣਾਏ ਰੱਖਾਂਗੇ।

    Print       Email
  • Published: 180 days ago on February 17, 2017
  • Last Modified: February 17, 2017 @ 11:44 am
  • Filed Under: ਖਬਰਾਂ