Loading...
You are here:  Home  >  ਖਬਰਾਂ  >  Current Article

ਭਾਰਤ ਆ ਕੇ ਇਮਾਨ ਦਾ 140 ਕਿੱਲੋ ਭਾਰ ਘਟਿਆ

March 20, 2017

ਮੁੰਬਈ: ਸੰਸਾਰ ਦੀ ਸਭ ਤੋਂ ਵੱਧ ਭਾਰ ਵਾਲੀ ਔਰਤ ਇਮਾਨ ਅਹਿਮਦ ਦਾ ਭਾਰ ਹੈਰਾਨੀਜਨਕ ਤਰੀਕੇ ਨਾਲ ਘਟਣਾ ਸ਼ੁਰੂ ਹੋ ਗਿਆ ਹੈ। ਪਿਛਲੇ ਮਹੀਨੇ ਭਾਰਤ ਆਉਣ ਤੋਂ ਬਾਅਦ ਇਮਾਨ ਅਹਿਮਦ ਦਾ ਭਾਰ 140 ਕਿਲੋਗ੍ਰਾਮ ਤੱਕ ਘਟ ਚੁੱਕਾ ਹੈ। ਇਸ ਬਾਰੇ ਡਾਕਟਰਾਂ ਨੇ ਜਾਣਕਾਰੀ ਦਿੱਤੀ।

ਜ਼ਿਕਰਯੋਗ ਹੈ ਕਿ ਇਮਾਨ ਅਹਿਮਦ ਦਾ ਮੁੰਬਈ ਦੇ ਸੈਫੀ ਹਸਪਤਾਲ ‘ਚ ਡਾ. ਮੁਫੱਜ਼ਰ ਲਕੜਾਵਾਲਾ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਇਲਾਜ ਕਰ ਰਹੀ ਹੈ। ਡਾਕਟਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਦੋਂ ਇਮਾਨ ਨੂੰ ਮੁੰਬਈ ਲਿਆਂਦਾ ਗਿਆ ਸੀ ਉਦੋਂ ਉਸ ਦਾ ਭਾਰ 500 ਕਿੱਲੋ ਸੀ ਤੇ ਹੁਣ ਉਸ ਦਾ ਭਾਰ 358 ਕਿੱਲੋ ਹੋ ਗਿਆ ਹੈ।

ਅਸਲ ‘ਚ ਇਹ ਔਰਤ ਆਪਣਾ ਭਾਰ ਘੱਟ ਕਰਨ ਲਈ ਮਿਸਰ ਤੋਂ ਮੁੰਬਈ ਇਲਾਜ ਲਈ ਆਈ ਹੈ। ਡਾ. ਮੁਫੱਜ਼ਰ ਲਕੜਾਵਾਲਾ ਨੇ ਇਮਾਨ ਦਾ ਭਾਰ ਘੱਟ ਕਰਨ ਦਾ ਦਾਅਵਾ ਕਰਦਿਆਂ ਇਲਾਜ ਸ਼ੁਰੂ ਕੀਤਾ ਹੈ।

    Print       Email
  • Published: 100 days ago on March 20, 2017
  • Last Modified: March 20, 2017 @ 5:23 pm
  • Filed Under: ਖਬਰਾਂ