Loading...
You are here:  Home  >  ਖਬਰਾਂ  >  Current Article

ਸੱਤਾ ਬਦਲਣ ਸਾਰ ਅਫਸਰਾਂ ਦੇ ਹੌਸਲੇ ਬੁਲੰਦ, ਬਾਦਲਾਂ ਦੀ ਬੱਸ ਥਾਣੇ ਡੱਕੀ

March 20, 2017

ਪਟਿਆਲਾ: ਸੱਤਾ ਬਦਲਣ ਨਾਲ ਅਫਸਰਾਂ ਦੇ ਹੌਸਲੇ ਵੀ ਵਧਣ ਲੱਗੇ ਹਨ। ਇਸ ਦੀ ਮਿਸਾਲ ਅੱਜ ਪਟਿਆਲਾ ਵਿੱਚ ਵੇਖਣ ਨੂੰ ਮਿਲੀ ਜਿੱਥੇ ਪੁਲਿਸ ਨੇ ਬਾਦਲਾਂ ਦੀ ਬੱਸ ਥਾਣੇ ਵਿੱਚ ਡੱਕ ਦਿੱਤੀ। ਦਰਅਸਲ ਪਟਿਆਲਾ ਦੇ ਲੀਲਾ ਭਵਨ ਚੌਕ ‘ਤੇ ਬਾਦਲ ਪਰਿਵਾਰ ਦੀ ਟਰਾਂਸਪੋਰਟ ਕੰਪਨੀ ਦੀ ਮਰਸਡੀਜ਼ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਰਜਿੰਦਰਾ ਹਸਪਤਾਲ ਵਿੱਛ ਦਾਖਲ ਕਰਵਾਇਆ ਗਿਆ।

ਇਸ ਮੌਕੇ ਪੁਲਿਸ ਦਾ ਰਵੱਈਆ ਵੇਖਣ ਵਾਲਾ ਸੀ। ਬਾਦਲਾਂ ਦੀ ਬੱਸ ਵੇਖ ਜਿਹੜੀ ਪੁਲਿਸ ਕਦੇ ਕੁਸਕਦੀ ਵੀ ਨਹੀਂ ਸੀ, ਉਸ ਨੇ ਤੁਰੰਤ ਸਵਾਰੀਆਂ ਹੇਠ ਉਤਾਰ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਬੱਸ ਨੂੰ ਸਦਰ ਥਾਣੇ ਵਿੱਚ ਲੈ ਗਈ। ਇਹ ਬੱਸ ਚੰਡੀਗੜ੍ਹ ਤੋਂ ਸੰਗਰੂਰ ਜਾ ਰਹੀ ਸੀ।

ਇਸੇ ਤਰ੍ਹਾਂ ਦਾ ਮਾਮਲਾ ਫਰੀਦਕੋਟ ਵਿੱਚ ਵੀ ਵੇਖਣ ਨੂੰ ਮਿਲਿਆ। ਇੱਥੇ ਨਿਊ ਦੀਪ ਬੱਸ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਭੜਕੇ ਲੋਕਾਂ ਨੇ ਬੱਸ ਦੀ ਤੋੜ-ਭੰਨ੍ਹ ਕੀਤੀ। ਲੋਕਾਂ ਦਾ ਗੁੱਸਾ ਵੇਖ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

    Print       Email
  • Published: 39 days ago on March 20, 2017
  • Last Modified: March 20, 2017 @ 5:24 pm
  • Filed Under: ਖਬਰਾਂ