Loading...
You are here:  Home  >  ਖਬਰਾਂ  >  Current Article

ਲੰਦਨ ‘ਚ ਇੱਕ ਸਾਲ ਦੇ ਬੱਚੇ ਦਾ ਕਾਤਲ ਨਿਕਲਿਆ ਭਾਰਤੀ

March 20, 2017

ਲੰਦਨ: ਸਕਾਟਲੈਂਡ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਮਹਿਜ਼ 1 ਸਾਲਾ ਬੱਚੇ ਦਾ ਕਤਲ ਤੇ ਉਸ ਦੀ ਜੁੜਵਾ ਭੈਣ ਖਿਲਾਫ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। 33 ਸਾਲਾ ਵਿਦਿਆਸਾਗਰ ਦਾਸ ਉੱਤਰੀ ਲੰਦਨ ਇਲਾਕੇ ਵਿੱਚ ਰਹਿੰਦਾ ਹੈ। ਇੱਥੇ ਹੀ ਦੁੱਧ ਪੀਂਦੇ ਦੋਵੇਂ ਜੁੜਵਾ ਭੈਣ ਭਰਾਵਾਂ ‘ਤੇ ਹਮਲਾ ਕੀਤਾ ਗਿਆ ਹੈ।

ਪੁਲਿਸ ਨੇ ਉਕਤ ਵਿਅਕਤੀ ਦੀ ਭਾਲ ਲਈ ਜਾਸੂਸ ਵੀ ਛੱਡ ਦਿੱਤੇ ਹਨ। ਵਿਦਿਆਸਾਗਰ ਦਾਸ ਨੇ ਆਪਣੇ ਫਲੈਟ ਵਿੱਚ ਹੀ ਬੱਚਿਆਂ ‘ਤੇ ਹਮਲਾ ਕੀਤਾ। ਉਹ ਤਤਕਾਲੀਨ ਸੇਵਾਵਾਂ ਬੁਲਾਏ ਜਾਣ ਤੱਕ ਜ਼ਖਮੀ ਬੱਚਿਆਂ ਨੂੰ ਉੱਥੇ ਹੀ ਛੱਡ ਕੇ ਦੌੜ ਗਿਆ।

ਪੁਲਿਸ ਮੁਤਾਬਕ ਇਹ ਘਰੇਲੂ ਮਾਮਲਾ ਹੋ ਸਕਦਾ ਹੈ ਕਿਉਂਕਿ ਗੁਆਂਢੀਆਂ ਮੁਤਾਬਕ ਰਾਤ 11 ਵਜੇ ਬੱਚਿਆਂ ਦੀ ਮਾਂ ਆਪਣੇ ਘਰ ਦੇ ਬਾਹਰ ‘ਮੇਰੇ ਬੱਚੇ, ਮੇਰੇ ਬੱਚੇ’ ਚੀਖ ਰਹੀ ਸੀ। ਜ਼ਖਮੀ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ 1 ਸਾਲਾ ਬੱਚੇ ਨੇ ਦਮ ਤੋੜ ਦਿੱਤਾ, ਜਦਕਿ ਛੋਟੀ ਬੱਚੀ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।

    Print       Email
  • Published: 100 days ago on March 20, 2017
  • Last Modified: March 20, 2017 @ 5:24 pm
  • Filed Under: ਖਬਰਾਂ