Loading...
You are here:  Home  >  ਖਬਰਾਂ  >  Current Article

ਪ੍ਰਦੀਪ ਕੌਰ ਦਾ ਸਰੀਰਕ ਸ਼ੋਸ਼ਣ ਕਰਕੇ ਕਤਲ ਮਾਮਲੇ ਵਿੱਚ ਲਾਤਵੀਅਨ ਮੂਲ ਦਾ ਵਾਦਿਮ ਰੁਸਕਲ ਦੋਸ਼ੀ ਕਰਾਰ

April 14, 2017

ਤਸਵੀਰ: ਪ੍ਰਦੀਪ ਕੌਰ ਅਤੇ ਉਹ ਪੁਲ ਜਿਸ ਹੇਠਾਂ ਉਸ ਦੀ ਲਾਸ਼ ਬਰਾਮਦ ਹੋਈ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪੰਜਾਬੀ ਮੂਲ ਦੀ 30 ਸਾਲਾ ਪ੍ਰਦੀਪ ਕੌਰ ਦਾ ਸਰੀਰਕ ਸ਼ੋਸ਼ਣ ਕਰਕੇ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਇੱਕ ਪੁਲ ਹੇਠ ਸੁੱਟਣ ਦੇ ਮਾਮਲੇ ਵਿੱਚ ਲਤਾਵੀਅਨ ਮੂਲ ਦੇ ਬੇਘਰੇ ਵਿਅਕਤੀ ਵਾਦਿਮ ਰੁਸਕਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਲੰਡਨ ਦੀ ਓਲਡ ਬੈਲੀ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ 25 ਸਾਲਾ ਬੇਘਰੇ ਵਾਦਿਮ ਰੁਸਕਲ ਨੇ ਜਰਨੈਲੀ ਸੜਕ ਐਮ 4 ਨੇੜੇ ਹਿਲਿੰਗਡਨ ਦੇ ਪੈਦਲ ਕੰਮ ‘ਤੇ ਜਾ ਰਹੀ ਪ੍ਰਦੀਪ ਕੌਰ ਨੂੰ ਹਲਿੰਗਡਨ ਪੁਲ ਹੇਠਾਂ ਖਿੱਚ ਲਿਆ ਅਤੇ ਜਬਰਜਨਾਹ ਬਾਅਦ ਉਸ ਦੀ ਹੱਤਿਆ ਕਰ ਦਿੱਤੀ।
ਲਾਤਵੀਨੀਅਨ ਮੂਲ ਦੇ ਰੁਸਕਲ ਨੇ ਪ੍ਰਦੀਪ ਕੌਰ ਦੀ 17 ਅਕਤੂਬਰ 2016 ਨੂੰ ਸਵੇਰ ਮੌਕੇ ਹੱਤਿਆ ਕੀਤੀ। ਸਰਕਾਰੀ ਵਕੀਲ ਕ੍ਰਿਸਪਿਨ ਆਏਲਤ ਕਿਊ ਸੀ ਨੇ ਕਿਹਾ ਕਿ ਇਹ ਬਹੁਤ ਹੀ ਸਦਮੇਂ ਵਾਲਾ ਘਨੌਣਾ ਅਪਰਾਧ ਸੀ। ਸ਼ੈਰਟਨ ਸਕਾਈਲਾਇਨ ਹੋਟਲ ਹਾਰਲਿੰਗਟਨ ਵਿਖੇ ਕੰਮ ਕਰਨ ਵਾਲੀ ਇੱਕ ਬੱਚੇ ਦੀ ਮਾਂ ਪ੍ਰਦੀਪ ਕੌਰ ਦੇ ਪਤੀ ਨੇ ਜਦੋਂ ਉਹ ਸ਼ਾਮ ਨੂੰ ਘਰ ਵਾਪਿਸ ਨਾ ਮੁੜੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਪ੍ਰਦੀਪ ਕੌਰ ਦੀ ਲਾਸ਼ ਇੱਕ ਹਫਤੇ ਬਾਅਦ ਬਰਾਮਦ ਹੋਈ ਸੀ। ਜਿਊਰੀ ਨੇ ਸੁਣਿਆ ਕਿ ਇਹ ਪੁਲ ਸ਼ਰਾਬੀਆਂ, ਨਸ਼ੇੜੀਆਂ ਅਤੇ ਬੇਘਰੇ ਲੋਕਾਂ ਦਾ ਅੱਡਾ ਬਣਿਆ ਹੋਇਆ ਸੀ। ਪੁਲਿਸ ਨੂੰ ਸੀ ਸੀ ਟੀ ਵੀ ਕੈਮਰਿਆਂ ਅਤੇ ਪੀੜਤਾ ਦੇ ਨੌਂਹਾਂ ‘ਚੋਂ ਕਥਿਤ ਦੋਸ਼ੀ ਦੇ ਡੀ ਐਨ ਏ ਟੈਸਟਾਂ ਤੋਂ ਵੀ ਪੁਸ਼ਟੀ ਹੋਈ। ਜਾਂਚ ਅਧਿਕਾਰੀਆਂ ਨੇ ਵੇਖਿਆ ਕਿ ਪ੍ਰਦੀਪ ਦੀ ਲਾਸ਼ ਨੂੰ ਜਿਸ ਵਿਅਕਤੀ ਨੇ ਖਿੱਚ ਕੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ, ਉਹ ਵਿਅਕਤੀ ਵਾਦਿਮ ਰੁਸਕਲ ਹੀ ਸੀ ਅਤੇ ਜਿਸ ਨੇ ਵੁਡਲੈਂਡ ਵੱਲ ਲਾਸ਼ ਲਿਜਾਣ ਦੀ ਕੋਸ਼ਿਸ਼ ਕੀਤੀ ਉਹ ਵੀ ਜਰੂਰ ਰੁਸਕਲ ਹੀ ਹੋਵੇਗਾ। ਅਦਾਲਤ ਵਿੱਚ ਦੱਸਿਆ ਗਿਆ ਕਿ ਪੀੜਤਾ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਕਥਿਤ ਦੋਸ਼ੀ ਦੇ ਚਿਹਰੇ ਤੇ ਖਰੋਚਾਂ ਦੇ ਨਿਸ਼ਾਨ ਸਨ ਅਤੇ ਪ੍ਰਦੀਪ ਕੌਰ ਦੇ ਨੌਂਹਾਂ ਤੋਂ ਉਸ ਦੇ ਡੀ ਐਨ ਏ

ਵਾਦਿਮ ਰੁਸਕਲ

ਦੀ ਵੀ ਪੁਸ਼ਟੀ ਹੋਣ ਤੋਂ ਬਾਅਦ ਹੀ ਰੁਸਕਲ ਦੀ ਗ੍ਰਿਫਤਾਰੀ ਹੋਈ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਵੀ ਬਿਆਨ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਉਹ ਕਤਲ ਕਰਨ ਦੇ ਦੋਸ਼ ਤੋਂ ਇਨਕਾਰ ਕਰ ਰਿਹਾ ਹੈ। ਪ੍ਰਦੀਪ ਕਤਲ ਮਾਮਲੇ ਸਬੰਧੀ ਪ੍ਰਾਪਤ ਹੋਏ ਸੀ ਸੀ ਟੀ ਵੀ ਦਾ ਸਬੂਤ ਵੀ ਜਿਊਰੀ ਨੂੰ ਵਿਖਾਇਆ ਗਿਆ। ਮ੍ਰਿਤਕਾ ਦੇ ਪਤੀ ਰਸ਼ਪਾਲ ਸਿੰਘ ਨੇ ਕਿਹਾ ਕਿ ਉਹ ਜਾਨਣਾ ਚਾਹੁੰਦਾ ਹੈ ਕਿ ਆਖਿਰ ਉਸ ਦੀ ਪਤਨੀ ਨੂੰ ਕਿਉਂ ਮਾਰਿਆ ਗਿਆ, ਕਿਉਂਕਿ ਦੋਸ਼ੀ ਵਾਦਿਮ ਰੁਸਕਲ ਨੇ ਅਦਾਲਤ ਅਤੇ ਪੁਲਿਸ ਕੋਲ ਕੋਈ ਕਾਰਨ ਨਹੀਂ ਦੱਸਿਆ। ਪ੍ਰਦੀਪ ਕੌਰ ਇੱਕ ਬੇਟੀ ਦੀ ਮਾਂ ਸੀ ਜੋ ਪੰਜਾਬ ਵਿੱਚ ਆਪਣੇ ਬਜ਼ੁਰਗਾਂ ਕੋਲ ਰਹਿੰਦੀ ਹੈ, ਜਿਸ ਦੀ ਦੇਖਭਾਲ ਲਈ ਦੋਵੇਂ ਪਤੀ ਪਤਨੀ ਸਖਤ ਮੇਹਨਤ ਕਰਦੇ ਸਨ।

    Print       Email
  • Published: 124 days ago on April 14, 2017
  • Last Modified: April 14, 2017 @ 4:56 pm
  • Filed Under: ਖਬਰਾਂ