Loading...
You are here:  Home  >  ਖਬਰਾਂ  >  Current Article

ਸੈਂਟਰਲ ਵਾਲਮੀਕੀ ਸਭਾ ਇੰਟਰਨੈਸ਼ਨਲ (ਯੂ ਕੇ) ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਵੁਲਵਰਹੈਂਪਟਨ ਵੱਲੋਂ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਦਾ ਸਨਮਾਨ

April 14, 2017

ਤਸਵੀਰ: ਕਮਲਪ੍ਰੀਤ ਸਿੰਘ ਧਾਲੀਵਾਲ ਦਾ ਸੈਂਟਰਲ ਵਾਲਮੀਕੀ ਸਭਾ ਇੰਟਰਨੈਸ਼ਨਲ (ਯੂ ਕੇ) ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਵੁਲਵਰਹੈਂਪਟਨ ਦੇ ਪ੍ਰਬੰਧਕ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸੈਂਟਰਲ ਵਾਲਮੀਕੀ ਸਭਾ ਇੰਟਰਨੈਸ਼ਨਲ (ਯੂ ਕੇ) ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਵੁਲਵਰਹੈਂਪਟਨ ਵੱਲੋਂ ਕਾਂਗਰਸ ਸਰਕਾਰ ਬਨਣ ਦੀ ਖੁਸ਼ੀ ਵਿੱਚ ਰੱਖੇ ਗਏ ਵਿਸ਼ੇਸ਼ ਸਮਾਗਮ ਮੌਕੇ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੀ ਵੀ ਐਸ ਆਈ ਦੇ ਪ੍ਰਧਾਨ ਫਕੀਰ ਚੰਦ ਸਹੋਤਾ, ਕਾਂਗਰਸ ਦੇ ਸ਼ੀਰਾ ਸਿੰਘ ਔਲਖ, ਬੱਗਾ ਨਾਹਰ, ਜਗੀਰ ਸਿੰਘ ਡਾਇਰੈਕਟਰ ਆਫ ਮਿਡਲੈਂਡ ਪੌਲਿਸ਼ ਲਿਮਟਿਡ, ਦੇਵਰਾਜ ਸਹੋਤਾ, ਜਗਦੀਸ਼ ਰਾਏ, ਅਮਰੀਕ ਸਿੰਘ ਵੱਲੋਂ ਸ: ਕਮਲਪ੍ਰੀਤ ਸਿੰਘ ਧਾਲੀਵਾਲ ਨੂੰ ਸ਼ੀਲਡ ਭੇਂਟ ਕਰਦਿਆਂ ਨਵ ਨਿਯੁਕਤੀ ਦੀਆਂ ਵਧਾਈਆਂ ਦਿੱਤੀਆਂ। ਫਕੀਰ ਚੰਦ ਸਹੋਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਕਾਂਗਰਸ ਸਰਕਾਰ ਬਣਾਉਣ ਲਈ ਪ੍ਰਵਾਸੀ ਪੰਜਾਬੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਨਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਸਹੋਤਾ ਨੇ ਕਿਹਾ ਕਿ ਵਧੀਆ ਲੀਡਰਸ਼ਿਪ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਅਤੇ ਹੱਲ ਕਰਵਾਉਣ ਲਈ ਯਤਨ ਕਰ ਸਕਣ। ਬਲਜਿੰਦਰ ਸਿੰਘ ਜੈਨਪੁਰ ਨੇ ਕਿਹਾ ਕਿ ਕਮਲਪ੍ਰੀਤ ਨੇ ਪੰਜਾਬ ਵਿੱਚ ਬਹੁਤ ਮੇਹਨਤ ਕੀਤ, ਪੰਜਾਬ ਵਿੱਚ ਬਣੀ ਸਾਰੀ ਨਵੀਂ ਟੀਮ ਕੰਮ ਕਰਨ ਵਾਲੀ ਹੈ। ਨਸ਼ਿਆਂ ਨੂੰ ਠੱਲ ਪਾਉਣ ਲਈ ਰੇਤੇ ਬੱਜਰੀ ਤੇ ਕੰਟਰੋਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਿਲ ਕੇ ਕੰਮ ਕਰਨ ਨੂੰ ਕਿਹਾ। ਕੁਲਦੀਪ ਸਿੰਘ ਮੱਲ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਸਿਸਟਮ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ। ਕੌਂਸਲਰ ਅਰੁਣ ਫੋਤੇ ਨੇ ਕਿਹਾ ਕਿ ਭਾਰਤ ਅਤੇ ਯੂ ਕੇ ਦੇ ਬਹੁਤ ਵਧੀਆ ਸਬੰਧ ਹਨ, ਭਵਿੱਖ ਵਿੱਚ ਇਸ ਦੇ ਨਤੀਜੇ ਹੋਰ ਵੀ ਚੰਗੇ ਹੋਣਗੇ। ਅਮਰਕਿ ਸਿੰਘ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਐਨ ਆਰ ਆਈਜ਼ ਦੇ ਮਸਲੇ ਮਿਲ ਕੇ ਹੀ ਹੱਲ ਕਰਨੇ ਪੈਣਗੇ।
ਸ: ਕਮਲਪ੍ਰੀਤ ਸਿੰਘ ਧਾਲੀਵਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਐਨ ਆਰ ਆਈ ਦੀ ਟੀਮ ਨੇ ਪੰਜਾਬ ਵਿੱਚ ਵੱਡਾ ਹੰਭਲਾ ਮਾਰਿਆ ਹੈ ਅਤੇ ਸਾਡੀ ਹਾਜ਼ਰੀ ਕੈਪਟਨ ਸਾਹਿਬ ਅੱਗੇ ਲੱਗੀ ਹੋਈ ਹੈ, ਜਿਸ ਕਰਕੇ ਹੀ 15 ਦਿਨਾਂ ਅੰਦਰ ਉਹਨਾਂ ਯੂ ਕੇ ਦਾ ਪ੍ਰਧਾਨ ਬਣਾ ਕੇ ਮੈਨੂੰ ਭੇਜਿਆ ਹੈ ਜੋ ਮੇਹਨਤ ਦਾ ਫਲ ਹੈ। ਉਹਨ ਕਿਹਾ ਕਿ ਉਹ ਯੂ ਕੇ ਵਿੱਚ ਚੰਗੀ ਟੀਮ ਬਣਾਉਣ ਲਈ ਮੀਟਿੰਗਾਂ ਕਰ ਰਿਹਾ ਹਾਂ।
ਲੰਡਨ ਵਿੱਚ ਓਵਰਸੀਜ਼ ਕਾਂਗਰਸ ਦਾ ਦਫਤਰ ਸਥਾਪਿਤ ਕਰਕੇ ਮੁੱਖ ਮੰਤਰੀ ਦਫਤਰ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ, ਤਾਂ ਕਿ ਪ੍ਰਵਾਸੀਆਂ ਦੇ ਮਸਲੇ ਜਲਦੀ ਹੱਲ ਹੋ ਸਕਣ। ਆਖਿਰ ਵਿੱਚ ਜਗੀਰ ਸਿੰਘ ਨੇ ਯੂ ਕੇ ਤੋਂ ਪੰਜਾਬ ਜਾ ਕੇ ਭੱਜਨੱਠ ਕਰਨ ਵਾਲੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ।
ਸਟੇਜ ਦੀ ਕਾਰਵਾਈ ਜਗਦੀਸ਼ ਰਾਏ ਨੇ ਬਾਖੂਬੀ ਨਿਭਾਈ। ਗੁਰਮੁੱਖ ਦੁਆਬੀਆ ਵੱਲੋਂ ਪੰਜਾਬ ਸਬੰਧੀ ਗੀਤ ਸੰਗੀਤ ਨਾਲ ਮਨੋਰੰਜਣ ਕੀਤਾ। ਰਾਣਾ ਨੇ ਪੰਜਾਬੀ ਬੋਲੀ ਦੀ ਤਰਾਸਦੀ ਪੇਸ਼ ਕੀਤੀ। ਇਸ ਮੌਕੇ ਸ: ਬਲਵਿੰਦਰ ਸਿੰਘ ਗਿੱਲ ਦੀਨੇਵਾਲ, ਬਲਜਿੰਦਰ ਸਿੰਘ ਜੈਨਪੁਰੀਆ, ਕੁਲਦੀਪ ਸਿੰਘ ਮੱਲ੍ਹੀ, ਬੀਰਬਿਕਰਮ ਸਿੰਘ ਬੋਪਾਰਾਏ, ਸੰਦੀਪ ਨੰਗਲ ਅੰਬੀਆਂ, ਸੋਨਾ ਹੋਥੀਆਂ, ਸ਼ਿੰਦਾ ਸਮਰਾ (ਸਮਰਾ ਸੁਪਰਮਾਰਕੀਟ), ਪ੍ਰਵਿੰਦਰ ਸਿੰਘ ਨੂੰ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ ਭੇਂਟ ਕੀਤੇ ਗਏ।

 

    Print       Email
  • Published: 124 days ago on April 14, 2017
  • Last Modified: April 14, 2017 @ 4:59 pm
  • Filed Under: ਖਬਰਾਂ