Loading...
You are here:  Home  >  ਖਬਰਾਂ  >  Current Article

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਨਗਰ ਕੀਰਤਨ ਸਜਾਏ

April 14, 2017

ਤਸਵੀਰ: ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਸਜਾਏ ਗਏ ਨਗਰ ਕੀਰਤਨ ਦੇ ਦ੍ਰਿਸ਼

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਿਰਜਨਾ ਦਿਵਸ ਸਬੰਧੀ ਸਾਊਥਾਲ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੱਢੇ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਗੁਰਬਾਣੀ ਕੀਰਤਨ ਰਾਹੀਂ ਜਿੱਥੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਹਾਜ਼ਰੀ ਭਰੀ, ਉੱਥੇ ਹੀ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਵਿਖਾਏ। ਸਿੱਖ ਸੰਗਤਾਂ ਵੱਲੋਂ ਥਾਂ ਥਾਂ ਤੇ ਖਾਣ ਪੀਣ ਦੇ ਲੰਗਰ ਲਗਾਏ ਹੋਏ ਸਨ। ਹਜ਼ਾਰਾਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਪੰਜਾਬ ਦੇ ਕਿਸੇ ਵੱਡੇ ਵਿਸਾਖੀ ਮੇਲੇ ਦੀ ਯਾਦ ਤਾਜਾ ਕਰਵਾਉਂਦਾ ਸੀ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਸ਼ ਗੁਰਮੇਲ ਸਿੰਘ ਮੱਲ੍ਹੀ, ਸੋਹਣ ਸਿੰਘ ਸਮਰਾ, ਹਰਜੀਤ ਸਿੰਘ ਸਰਪੰਚ, ਮਨਜੀਤ ਸਿੰਘ ਬੁਟਰ, ਸੁਰਜੀਤ ਸਿੰਘ ਬਿਲਗਾ, ਕੁਲਵੰਤ ਸਿੰਘ ਭਿੰਡਰ ਨੇ ਵਧਾਈ ਦਿੱਤੀ ਉੱਥੇ ਐਮ ਪੀ ਵਰਿੰਦਰ ਸ਼ਰਮਾਂ, ਐਮ ਪੀ ਸੀਮਾ ਮਲਹੋਤਰਾ, ਜੀ ਐਲ ਏ ਮੈਂਬਰ ਡਾæ ਉਂਕਾਰ ਸਿੰਘ ਸਹੋਤਾ ਨੇ ਵੀ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਿੱਖ ਨੌਜਵਾਨਾਂ ਵੱਲੋਂ ਦਸਤਾਰਾਂ ਸਜਾਈਆਂ ਗਈਆਂ, ਪਿੰਗਲਵਾੜਾ ਸੁਸਾਇਟੀ ਯੂ ਕੇ ਵੱਲੋਂ ਜਗਰਾਜ ਸਿੰਘ ਸਰਾਂ ਦੀ ਅਗਵਾਈ ਵਿੱਚ ਭਗਤ ਪੂਰਨ ਸਿੰਘ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਡਾ: ਪੀ ਬੀ ਸਿੰਘ ਜੌਹਲ, ਭਰਪੂਰ ਸਿੰਘ, ਬਲਜੀਤ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਗਿੱਲ ਦੀਨੇਵਾਲ, ਕਮਲਪ੍ਰੀਤ ਸਿੰਘ ਧਾਲੀਵਾਲ, ਹਿੰਮਤ ਸਿੰਘ ਸੋਹੀ, ਗੁਰਪ੍ਰੀਤ ਸਿੰਘ, ਕੇਵਲ ਸਿੰਘ ਰਣਦੇਵਾ, ਗੁਰਚਰਨ ਸਿੰਘ ਆਦਿ ਪਹੁੰਚੇ ਹੋਏ ਸਨ।

 

    Print       Email
  • Published: 124 days ago on April 14, 2017
  • Last Modified: April 14, 2017 @ 5:04 pm
  • Filed Under: ਖਬਰਾਂ