Loading...
You are here:  Home  >  ਖਬਰਾਂ  >  Current Article

ਵਿਸਾਖੀ 78 ਦੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਕੀਰਤਨੀ ਜਥੇ ਵੱਲੋਂ ਸਾਲਾਨਾ ਇੰਟਰਨੈਸ਼ਨਲ ਸਮਾਗਮਾਂ ਦੌਰਾਨ ਹਜ਼ਾਰਾਂ ਸੰਗਤਾਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ

April 20, 2017

ਵਿਸਾਖੀ 1978 ਦੇ 13 ਸ਼ਹੀਦਾਂ ਸਬੰਧੀ ਅੰਗਰੇਜ਼ੀ ਪੰਜਾਬੀ ਦੀ ਪੁਸਤਕ ‘ਕੁਰਬਾਨੀ’ ਰਿਲੀਜ਼ ਕੀਤੀ ਗਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਸਬੰਧੀ ਸਹੀ ਫੈਸਲਾ ਨਹੀਂ ਕੀਤਾ

ਡਰਬੀ (ਪੰਜਾਬ ਟਾਈਮਜ਼) – ਬੀਤੇ ਪੰਜ ਛੇ ਸਾਲਾਂ ਤੋਂ ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਅਖੰਡ ਕੀਰਤਨੀ ਜਥੇ ਵੱਲੋਂ ਯੂਰਪ ਦਾ ਸਭ ਤੋਂ ਵੱਡਾ ਕੀਰਤਨ ਸਮਾਗਮ ਆਯੋਜਿਤ

ਅਖੰਡ ਕੀਰਤਨੀ ਜਥੇ ਰਸਭਿੰਨਾ ਕੀਰਤਨ ਕਰਦੇ ਹੋਏ

ਕੀਤਾ ਜਾਂਦਾ ਹਾਂ । ਜਿਸ ਦੌਰਾਨ ਹਰ ਸਾਲ ਹਜ਼ਾਰਾਂ ਸਿੱਖ ਸੰਗਤਾਂ ਦੇਸ਼ ਵਿਦੇਸ਼ ਤੋਂ ਆ ਕੇ ਹਾਜ਼ਰੀ ਭਰਦੀਆਂ ਹਨ । ਇਸ ਵਾਰ ਵੀ 9 ਤੋਂ 16 ਅਪ੍ਰੈਲ ਤੱਕ ਸਾਰਾ ਹਫ਼ਤਾ ਅਖੰਡ ਕੀਰਤਨੀ ਜਥਾ ਯੂ ਕੇ ਵੱਲੋਂ ਧਾਰਮਿਕ ਸਮਾਗਮ ਉਲੀਕੇ ਗਏ । ਐਤਵਾਰ ਨੂੰ ਸ੍ਰੀ ਅਖੰਡ ਪਾਠ ਆਰੰਭ ਕਰਕੇ ਮੰਗਲਵਾਰ ਨੂੰ ਭੋਗ ਪਾਏ । ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ ਆਸਾ ਦੀ ਵਾਰ ਅਤੇ ਸ਼ਾਮ ਨੂੰ ਕੀਰਤਨ ਦੀਵਾਨ ਸਜਾਏ ਗਏ । ਸ਼ਨਿੱਚਰਵਾਰ ਅਤੇ ਐਤਵਾਰ ਨੂੰ ਦੁਪਹਿਰ ਤੱਕ ਦੀਵਾਨ ਸਜਾਏ ਗਏ ਅਤੇ ਐਤਵਾਰ ਰਾਤ ਨੂੰ ਰੈਣ ਸਬਾਈ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ ਜਿਸ ਦੌਰਾਨ ਦੇਸ਼ ਵਿਦੇਸ਼ ਤੋਂ ਆਏ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਸ਼ਨਿੱਚਵਾਰ ਨੂੰ ਅੰਮ੍ਰਿਤ ਸੰਚਾਰ ਦੌਰਾਨ ਅਨੇਕਾਂ ਪ੍ਰਾਣੀ ਗੁਰੂ ਵਾਲੇ ਬਣੇ । ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਠਹਿਰਨ ਦਾ ਪ੍ਰਬੰਧਕ ਕੀਤਾ ਗਿਆ ਸੀ।

ਵਿਸਾਖੀ 1978 ਦੇ ਸ਼ਹੀਦਾਂ ਬਾਰੇ ‘ਕੁਰਬਾਨੀ’  ਪੁਸਤਕ ਰਿਲੀਜ਼ ਕਰਦੇ ਹੋਏ ਜਥੇਦਾਰ ਰਘਬੀਰ ਸਿੰਘ ਜੀ

ਸ਼ਨੀਵਾਰ ਨੂੰ ਅਕਾਲ ਚੈਨਲ ਦੇ ਪ੍ਰਜ਼ੈਂਟਰ ਡਾ: ਗੁਰਨਾਮ ਸਿੰਘ ਨੇ ਪੰਥ ਟਾਈਮ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ, ਜੋ ਬਾਅਦ ਵਿੱਚ ਸੋਮਵਾਰ ਨੂੰ ਟੀਵੀ ਤੇ ਪੇਸ਼ ਕੀਤਾ ਗਿਆ, ਜਿਸ ਵਿੱਚ ਸ: ਰਾਜਿੰਦਰ ਸਿੰਘ ਪੁਰੇਵਾਲ, ਭਾਈ ਮਨਪ੍ਰੀਤ ਸਿੰਘ, ਭਾਈ ਗੁਰਪਾਲ ਸਿੰਘ, ਬੀਬੀ ਮਨਦੀਪ ਕੌਰ, ਡਾ: ਦਲਜੀਤ ਸਿੰਘ ਵਿਰਕ ਅਤੇ ਤਜਿੰਦਰ ਸਿੰਘ ਸ਼ਾਮਿਲ ਹੋਏ। ਇਸ ਦੌਰਾਨ ਅਖੰਡ ਕੀਰਤਨੀ ਜਥੇ ਵੱਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਅਤੇ ਹੋਰ ਪੰਥਕ ਮਸਲਿਆਂ ਬਾਰੇ ਵਿਚਾਰਾਂ ਹੋਈਆਂ । ਜਿਸ ਵਿਚ ਗੁਰੂ ਘਰ ਦੇ ਸੇਵਾਦਾਰ ਅਤੇ ਅਖੰਡ ਕੀਰਤਨੀ ਜਥੇ ਦੇ ਸੇਵਾਦਾਰ ਸ਼ਾਮਿਲ ਹੋਏ ਅਤੇ ਪੰਥਕ ਮੁੱਦਿਆਂ ਬਾਰੇ ਵਿਚਾਰਾਂ ਹੋਈਆਂ । ਪੰਥਕ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਸਬੰਧੀ ਸਹੀ ਫੈਸਲਾ ਨਹੀਂ ਕੀਤਾ । ਉਹਨਾਂ ਸਬੰਧੀ ਕੈਪਟਨ ਦਾ ਬਿਆਨ ਬਹੁਤ ਹੀ ਮੰਦਭਾਗਾ ਹੈ । ਇਹ ਫ਼ੈਸਲਾ ਪੰਥ ਦੇ ਭਲੇ ਵਾਲਾ ਨਹੀਂ ਹੈ, ਪੰਜਾਬ ਸਰਕਾਰ ਬਹੁਤ ਹੀ ਨੀਵੀਂ ਪੱਧਰ ਤੇ ਉਤਰ ਆਈ ਹੈ । ਮੁੱਖ ਮੰਤਰੀ ਕੈਪਟਨ ਨੇ ਵਿਦੇਸ਼ ਵਿੱਚ ਵਸਦੇ ਸਾਰੇ ਸਿੱਖਾਂ/ ਪੰਜਾਬੀਆਂ ਨੂੰ ਦੇਸ਼ ਤੋਂ ਦੂਰ ਕਰਨ ਵਾਲੀ ਗੱਲ ਕੀਤੀ ਹੈ ।
ਸਮਾਗਮ ਦੌਰਾਨ ਵਿਸਾਖੀ 1978 ਦੇ 13 ਸ਼ਹੀਦਾਂ ਦੀ ਯਾਦ ਵਿੱਚ ਪੰਜਾਬੀ ਤੇ ਅੰਗਰੇਜ਼ੀ ਵਿੱਚ ਲਿਖੀ ਇਕ ਨਵੀਂ ਪੁਸਤਕ ‘ਕੁਰਬਾਨੀ’ ਰਿਲੀਜ਼ ਕੀਤੀ ਗਈ ।
ਐਤਵਾਰ ਸਵੇਰ ਨੂੰ ਹਫਤਾਵਾਰ ਦੀਵਾਨ ਸਜਾਏ ਗਏ ਜਿਸ ਦੌਰਾਨ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਸਿੰਘਣੀਆਂ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ । ਬਾਅਦ ਵਿੱਚ 11 ਵਜੇ ਤੋਂ ਗੁਰਮਤਿ ਪੰਜਾਬੀ ਸਕੂਲ  ਅਤੇ ਅਕਾਲ ਪ੍ਰਾਇਮਰੀ ਸਕੂਲ ਦੇ ਬੱਚਿਆਂ ਵੱਲੋਂ ਖਾਲਸਾ ਸਾਜਨਾ ਸਬੰਧੀ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੌਰਾਨ ਭਾਈ ਲਖਵੀਰ ਸਿੰਘ, ਬੀਬੀ ਜਸਮਿੰਦਰ ਕੌਰ ਤੇ ਤਰਨਜੋਤ ਕੌਰ ਵੱਲੋਂ ਤਿਆਰ ਕੀਤੇ ਗਏ ਬੱਚਿਆਂ ਨੇ  ਸਿੱਖੀ ਬਾਣੇ ਵਿੱਚ ਸਜ ਕੇ ਗੁਰਬਾਣੀ ਗਾਇਨ ਕੀਤੀ ਅਤੇ ਸਿੱਖ ਇਤਿਹਾਸ ਬਾਰੇ ਕਵਿਤਾਵਾਂ ਪੜ੍ਹੀਆਂ । ਸ਼ਾਮ ਨੂੰ ਸਿੱਖ ਚੈਨਲ ਟੀ ਵੀ ‘ਤੇ ਹਫ਼ਤਾਵਾਰ ਗੁਰਮਤਿ ਸਵਾਲ ਜਵਾਬ ਪ੍ਰੋਗਰਾਮ ਭਾਈ ਅਮਰੀਕ ਸਿੰਘ ਵੱਲੋਂ ਪੇਸ਼ ਕੀਤਾ ਗਿਆ, ਜਿਸ ਦੌਰਾਨ ਭਾਈ ਰਾਜਿੰਦਰ ਸਿੰਘ ਪੁਰੇਵਾਲ, ਡਾ: ਦਲਜੀਤ ਸਿੰਘ ਵਿਰਕ, ਬੀਬੀ ਪ੍ਰਮਜੀਤ ਕੌਰ ਨੇ ਗੁਰਮਤਿ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ ।
  ਐਤਵਾਰ ਸ਼ਾਮ ਨੂੰ ਰੈਣ ਸਬਾਈ ਕੀਰਤਨ ਅਰੰਭ ਕਰਕੇ ਅਗਲੇ ਦਿਨ ਸਵੇਰ ਨੂੰ ਸਮਾਗਮਾਂ ਦੀ ਸਮਾਪਤੀ ਹੋਈ । ਗੁਰਦੁਆਰਾ ਕਮੇਟੀ ਦੇ ਸੈਕਟਰੀ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਸਮੂਹ ਕੀਰਤਨੀ ਜਥਿਆਂ ਅਤੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਜਿਹਨਾਂ ਨੇ ਸਮਾਗਮਾਂ ਦੌਰਾਨ ਹਾਜ਼ਰੀ ਭਰੀ । ਸਮਾਗਮਾਂ ਦੀ ਤਿਆਰੀ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਵੀ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਹਾਰਦਿਕ ਧੰਨਵਾਦ ਕੀਤਾ ਗਿਆ । ਕੀਰਤਨੀ ਜਥਿਆਂ ਵਿਚ ਭਾਈ ਰਵਿੰਦਰ ਸਿੰਘ ਦਿੱਲੀ ਵਾਲੇ,  ਭਾਈ ਜਸਬੀਰ ਸਿੰਘ ਜੀ ਬੀਰ ਮਾਨਚੈਸਟਰ ਵਾਲੇ, ਭਾਈ ਹਰਪ੍ਰੀਤ ਸਿੰਘ ਟੋਰੰਟੋ, ਭਾਈ ਜਗਦੇਵ ਸਿੰਘ ਫਰਾਂਸ, ਬੀਬੀ ਦਿਵਜੋਤ ਕੌਰ, ਭਾਈ ਅਮੋਲਕ ਸਿੰਘ, ਬੀਬੀ ਜਤਨ ਕੌਰ, ਬੀਬੀ ਇੰਦਰਮੋਹਣ ਕੌਰ, ਭਾਈ ਅਮਨਦੀਪ ਸਿੰਘ, ਭਾਈ ਦਇਆ ਸਿੰਘ, ਭਾਈ ਹਰੀ ਸਿੰਘ, ਭਾਈ ਕੀਰਤ ਸਿੰਘ ਅਤੇ ਹੋਰ ਬਹੁਤੇ ਸਾਰੇ ਸਿੰਘਾਂ ਸਿੰਘਣੀਆਂ ਨੇ ਹਾਜ਼ਰੀ ਭਰੀ ਤੇ ਸੰਗਤਾਂ ਨੂੰ ਰਸਭਿੰਨਾ ਕੀਰਤਨ ਸਰਵਣ ਕਰਵਾ ਕੇ ਗੁਰਬਾਣੀ ਨਾਲ ਜੋੜਿਆ । ਇਹ ਸਾਰੇ ਸਮਾਗਮ ਸਿੰਘ ਸਭਾ ਡਰਬੀ ਦੀ ਯੂ ਟਿਊਬ ਟੀਵੀ ਰਾਹੀਂ ਲਗਾਤਾਰ ਪ੍ਰ੍ਰਸਾਰਿਤ ਕੀਤੇ ਗਏ ਅਤੇ ਹੁਣ ਵੀ ਲੌਗ ਕਰਕੇ ਦੇਖੇ ਜਾ ਸਕਦੇ ਹਨ ।

    Print       Email
  • Published: 119 days ago on April 20, 2017
  • Last Modified: April 20, 2017 @ 9:24 am
  • Filed Under: ਖਬਰਾਂ