Loading...
You are here:  Home  >  ਖਬਰਾਂ  >  Current Article

ਪਾਕਿ ਨੂੰ ਜਵਾਬ ਦੇਣ ਲਈ LOC ‘ਤੇ ਮੁਸਤੈਦੀ ਵੇਖ ਮਿਲਿਆ ਸਕੂਨ : ਜੇਟਲੀ

May 19, 2017

ਰੱਖਿਆ ਮੰਤਰੀ ਅਰੁਣ ਜੇਟਲੀ ਨੇ ਉਤਰੀ ਕਸ਼ਮੀਰ ਵਿੱਚ ਐਲਓਸੀ ਦੀ ਇੱਕ ਫਾਰਵਰਡ ਪੋਸਟ ਉਤੇ ਆਰਮੀ ਦੇ ਸੀਨੀਅਰ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਜੇਟਲੀ ਨੇ ਕਿਹਾ ਕਿ ਐਲਓਸੀ ਉਤੇ ਜਵਾਨਾਂ ਦੀ ਤਿਆਰੀ ਅਤੇ ਮੁਸਤੈਦੀ ਵੇਖ ਕੇ ਉਨਾਂ ਨੂੰ ਸਕੂਨ ਮਿਲਿਆ ਹੈ। ਉਨਾਂ ਕਿਹਾ ਕਿ ਕਸ਼ਮੀਰ ਵਿੱਚ ਪਾਕਿਸਤਾਨ ਦੀ ਕਿਸੇ ਵੀ ਹਰਕਤ ਦਾ ਢੁਕਵਾਂ ਜਵਾਬ ਦੇਣ ਲਈ ਜਵਾਨ ਪੂਰੀ ਤਰਾਂ ਤਿਆਰ ਹਨ। ਉਨਾਂ ਕਿਹਾ ਕਿ ਘੁਸਪੈਠੀਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।

ਇਸ ਦੌਰਾਨ ਅਰੁਣ ਜੇਟਲੀ ਨੇ ਰਾਮਪੁਰ ਸੈਕਟਰ ਦਾ ਹਵਾਈ ਸਰਵੇ ਕੀਤਾ ਅਤੇ ਨਾਲ ਹੀ ਜਵਾਨਾਂ ਨਾਲ ਗੱਲਬਾਤ ਵੀ ਕੀਤੀ। ਜੇਟਲੀ ਨੇ ਜਵਾਨਾਂ ਨੂੰ ਕਿਹਾ ਕਿ ਉਹ ਐਲਓਸੀ ਉਤੇ ਘੁਸਪੈਠ ਅਤੇ ਸੀਜਫਾਇਰ ਦੇ ਉਲੰਘਣ ਵਰਗੀਆਂ ਘਟਨਾਵਾਂ ਨਾਲ ਨਜਿੱਠਣ ਲਈ ਪੂਰੀ ਤਿਆਰੀ ਰੱਖਣ। ਪੂਰਾ ਦੇਸ਼ ਜਵਾਨਾਂ ਦੇ ਨਾਲ ਹੈ।

ਜੇਟਲੀ ਨੇ ਕਿਹਾ ਕਿ ਫੌਜ ਦੀ ਰਣਨੀਤੀ ਦੱਸੀ ਨਹੀਂ ਜਾਂਦੀ, ਪਰ ਜੋ ਕੁੱਝ ਵੀ ਪਿਛਲੇ ਦਿਨੀਂ ਹੋਇਆ ਹੈ, ਉਸਨੂੰ ਕਿਸੇ ਵੀ ਕੀਮਤ ਉਤੇ ਸਹਿਨ ਨਹੀਂ ਕੀਤਾ ਜਾ ਸਕਦਾ। ਸਾਡੇ ਜਵਾਨ ਅੱਤਵਾਦੀਆਂ ਦਾ ਮੁਕਾਬਲਾ ਕਰਨ ਲਈ ਪੂਰੀ ਤਰਾਂ ਤਿਆਰ ਹਨ। ਉਨਾਂ ਕਿਹਾ ਕਿ ਘੁਸਪੈਠੀ ਕਰਕੇ ਵਾਦੀ ਵਿੱਚ ਦਾਖਲ ਹੋਣ ਵਾਲੇ ਅੱਤਵਾਦੀਆਂ ਨਾਲ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ। ਜਵਾਨਾਂ ਦੀ ਸ਼ਹਾਦਤ ਉਤੇ ਅਰੁਣ ਜੇਟਲੀ ਨੇ ਕਿਹਾ ਕਿ ਉਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਣ ਦਿੱਤੀ ਜਾਵੇਗੀ। ਦੁਸ਼ਮਣ ਨੂੰ ਕਰੜਾ ਜਵਾਬ ਦਿੱਤਾ ਜਾਵੇਗਾ।

ਇਸਦੇ ਨਾਲ ਹੀ ਵਾਦੀ ਵਿੱਚ ਪੁਲਿਸ ਅਤੇ ਫੌਜ ਉਤੇ ਹੁੰਦੀ ਪੱਥਰਬਾਜੀ ਦੀਆਂ ਘਟਨਾਵਾਂ ਉਤੇ ਜੇਟਲੀ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਕੁੱਝ ਇਲਾਕਿਆਂ ਵਿੱਚ ਦਿੱਕਤ ਹੈ। ਪਰ ਸ਼੍ਰੀਨਗਰ ਦੇ ਲੋਕ ਕਾਫੀ ਆਓ-ਭਗਤ ਕਰਨ ਵਾਲੇ ਅਤੇ ਅਮਨ-ਪਸੰਦ ਹਨ। ਜੇਟਲੀ ਨੇ ਉਮੀਦ ਜਤਾਈ ਕਿ ਇਸ ਵਾਰ ਟੂਰਿਸਟ ਸੀਜਨ ਸ਼੍ਰੀਨਗਰ ਵਾਸੀਆਂ ਲਈ ਕਾਫੀ ਚੰਗਾ ਰਹੇਗਾ।

    Print       Email
  • Published: 89 days ago on May 19, 2017
  • Last Modified: May 19, 2017 @ 2:47 pm
  • Filed Under: ਖਬਰਾਂ