Loading...
You are here:  Home  >  ਖਬਰਾਂ  >  Current Article

ਮਣੀਪੁਰ ‘ਚ ਆਈ. ਈ. ਡੀ. ਧਮਕਾ, ਪੁਲਸ ਦੇ ਚਾਰ ਕਮਾਂਡੋ ਜ਼ਖਮੀ

May 19, 2017

ਮਣੀਪੁਰ— ਮਣੀਪੁਰ ਦੇ ਚੰਦੇਲ ਜ਼ਿਲੇ ‘ਚ ਅੱਤਵਾਦੀਆਂ ਵਲੋਂ ਕੀਤੇ ਗਏ ਆਈ. ਈ. ਡੀ. ਧਮਾਕੇ ‘ਚ ਮਣੀਪੁਰ ਪੁਲਸ ਦੇ ਚਾਰ ਕਮਾਂਡੋ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਦੋ ਦੀ ਹਾਲਤ ਗੰਭੀਰ ਹੈ। ਪੁਲਸ ਨੇ ਦੱਸਿਆ ਕਿ ਸਰਹੱਦੀ ਖੇਤਰ ਸ਼ਹਿਰ ਮੋਰੇ ਤੋਂ ਤਕਰੀਬਨ 10 ਕਿਲੋਮੀਟਰ ਦੂਰ ਇੰਫਾਲ-ਮੋਰੇ ਰੋਡ ‘ਤੇ ਦੁਪਹਿਰ ਤਕਰੀਬਨ ਪੌਣੇ 1 ਵਜੇ ਧਮਾਕਾ ਹੋਇਆ। ਉਸ ਸਮੇਂ ਪੁਲਸ ਦਾ ਕਾਫਲਾ ਕਵਾਥਾ ਖੁਨੋਉ ਲਮਖਾਈ ਇਲਾਕੇ ਤੋਂ ਇੰਫਾਲ ਵੱਲ ਜਾ ਰਿਹਾ ਸੀ। ਧਮਾਕੇ ਤੋਂ ਬਾਅਦ ਪੁਲਸ ਟੀਮ ਮੌਕੇ ‘ਤੇ ਪਹੁੰਚੀ। ਜ਼ਖਮੀਆਂ ਨੂੰ ਏਅਰ ਫੋਰਸ ਦੇ ਹੈਲੀਕਾਪਟਰ ਰਾਹੀਂ ਇੰਫਾਲ ਪਹੁੰਚਾਇਆ ਗਿਆ। ਅੱਤਵਾਦੀਆਂ ਵਲੋਂ ਇਸ ਮਹੀਨੇ ਸੁਰੱਖਿਆ ਮੁਲਾਜ਼ਮਾਂ ‘ਤੇ ਇਹ ਦੂਜਾ ਹਮਲਾ ਹੈ। 9 ਮਈ ਨੂੰ ਅੱਤਵਾਦੀਆਂ ਵਲੋਂ ਕੀਤੇ ਗਏ ਆਈ. ਈ. ਡੀ. ਧਮਾਕੇ ‘ਚ ਫੌਜੀ ਟੀ.ਏ. ਦੇ ਦੋ ਜਵਾਨ ਮਾਰੇ ਗਏ ਸਨ।

    Print       Email
  • Published: 89 days ago on May 19, 2017
  • Last Modified: May 19, 2017 @ 2:59 pm
  • Filed Under: ਖਬਰਾਂ