Loading...
You are here:  Home  >  ਖਬਰਾਂ  >  Current Article

ਧੀ ਨਾਲ ਛੇੜਖਾਨੀ ਦੀ ਗਲਤਫਹਿਮੀ ਕਾਰਨ ਦੋ ਲੜਕਿਆਂ ਦੇ ਕੱਪੜੇ ਉਤਾਰ ਬਾਜ਼ਾਰ ‘ਚ ਘੁਮਾਇਆ

May 19, 2017

ਪੁਣੇ— ਧੀ ਨਾਲ ਛੇੜਖਾਨੀ ਦੀ ਗਲਤਫਹਿਮੀ ਕਾਰਨ 13 ਸਾਲ ਦੇ ਦੋ ਲੜਕਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਦੋਹਾਂ ਨਾਬਾਲਗ ਲੜਕਿਆਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਬਾਜ਼ਾਰ ‘ਚ ਘੁਮਾਉਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਮਹਾਰਾਸ਼ਟਰ ਸਥਿਤ ਪੁਣੇ ਦੇ ਕਰਵੇਨਗਰ ਸਥਿਤ ਮਾਵਲੇ ਓਲੀ ‘ਚ ਵਾਪਰੀ।
ਜਾਣਕਾਰੀ ਮੁਤਾਬਕ ਪੀੜਤ ਲੜਕਾ ਅਤੇ ਨਵੀਨ ਖੁਰਾਣਾ ਦੀ ਧੀ ਇਕ ਹੀ ਸਕੂਲ ‘ਚ ਪੜ੍ਹਦੇ ਹਨ। ਇਹ ਲੜਕਾ ਖੁਰਾਣਾ ਦੀ ਧੀ ਨੂੰ ਛੇੜਦਾ ਹੈ, ਅਜਿਹੀ ਗਲਤਫਹਿਮੀ ਖੁਰਾਣਾ ਨੂੰ ਸੀ। ਪੀੜਤ ਲੜਕਾ ਆਪਣੇ ਦੋਸਤ ਨਾਲ ਸਵੀਮਿੰਗ ਪੁਲ ਤੋਂ ਸਵੀਮਿੰਗ ਕਰਕੇ ਪਰਤ ਰਿਹਾ ਸੀ ਕਿ ਖੁਰਾਣਾ ਆਪਣੇ ਪੁੱਤਰ ਅਤੇ ਚਾਰ-ਪੰਜ ਲੋਕਾਂ ਨਾਲ ਉਥੇ ਆਇਆ ਅਤੇ ਪੀੜਤ ਲੜਕੇ ਅਤੇ ਉਸ ਦੇ ਦੋਸਤ ਨੂੰ ਗਾਲ੍ਹਾਂ ਕੱਢਣ ਲੱਗਾ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗਾ।
ਜਦੋਂ ਕੁੱਟਮਾਰ ਨਾਲ ਵੀ ਮਨ ਨਾ ਭਰਿਆ ਤਾਂ ਦੋਹਾਂ ਲੜਕਿਆਂ ਦੇ ਕੱਪੜੇ ਉਤਾਰ ਕੇ ਬਾਜ਼ਾਰ ‘ਚ ਘੁਮਾਇਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਤਮਾਸ਼ਬੀਨ ਲੋਕਾਂ ਨੇ ਦੋਹਾਂ ਲੜਕਿਆਂ ਨੂੰ ਬਚਾਉਣ ਦੀ ਬਜਾਏ, ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਵੀਡੀਓ ਬਣਾਈ, ਜਿਸ ਨੂੰ ਵ੍ਹਾਟਸ ਐਪ ‘ਤੇ ਵਾਇਰਲ ਕਰਨ ਦੀ ਵੀ ਧਮਕੀ ਦਿੱਤੀ ਗਈ। ਪਰ ਇਸ ਬਾਰੇ ਪੀੜ੍ਹਤ ਲੜਕੇ ਦੀ ਮਾਂ ਨੂੰ ਪਤਾ ਲੱਗ ਗਿਆ। ਤੁਰੰਤ ਹੀ ਮਹਿਲਾ ਨੇ ਪੁਲਸ ਕੋਲ ਖੁਰਾਣਾ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ।
ਨਾਬਾਲਗ ਲੜਕੇ ਦੀ ਮਾਂ ਨੇ ਇਸ ਮਾਮਲੇ ‘ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੇ ਚਲਦੇ ਇਸ ਮਾਮਲੇ ‘ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਣੇ ਦੇ ਪੁਲਸ ਸਟੇਸ਼ਨ ‘ਚ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਇਸ ਮਾਮਲੇ ‘ਚ ਨਵੀਨ ਕੁੰਦਨ ਖੁਰਾਣਾ (ਉਮਰ 47), ਯਸ਼ ਨਵੀਨ ਖੁਰਾਣਾ (ਉਮਰ 19), ਰਾਜੂ ਪਿਰਾਰਾਮ ਦੇਵਾਸੀ (ਉਮਰ 24) ਪ੍ਰਦੀਪ ਸ਼੍ਰੀਕ੍ਰਿਸ਼ਣ ਸੁਲਾਂਖੇ (ਉਮਰ 35) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਲ ਹੀ ਇਕ ਨਾਬਾਲਗ ਲੜਕੇ ਨੂੰ ਹਿਰਾਸਤ ‘ਚ ਲਿਆ ਗਿਆ ਹੈ।

    Print       Email
  • Published: 37 days ago on May 19, 2017
  • Last Modified: May 19, 2017 @ 3:02 pm
  • Filed Under: ਖਬਰਾਂ