Loading...
You are here:  Home  >  ਖਬਰਾਂ  >  Current Article

ਵਿਕੀਲੀਕਸ ਫਾਊਂਡਰ ਜੂਲੀਅਨ ਅਸਾਂਜੇ ਖਿਲਾਫ ਸਵੀਡਨ ਨੇ ਬਲਾਤਕਾਰ ਦੇ ਦੋਸ਼ ਤੋਂ ਕੀਤਾ ਬਰੀ

May 19, 2017

ਲੰਡਨ— ਸਵੀਡਨ ਨੇ ਵਿਕੀਲੀਕਸ ਫਾਊਂਡਰ ਜੂਲੀਅਨ ਅਸਾਂਜੇ ਖਿਲਾਫ ਬਲਾਤਕਾਰ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। 7 ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ ਹੁਣ ਸਵੀਡਨ ਨੇ ਅਸਾਂਜੇ ਨੂੰ ਰੇਪ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸਵੀਡਨ ਦੇ ਪਬਲਿਕ ਪ੍ਰਾਸੀਕਿਊਸ਼ਨ ਦੇ ਡਾਇਰੈਕਟਰ ਵਲੋਂ ਇਸ ਸਬੰਧੀ ਐਲਾਨ ਕੀਤਾ ਗਿਆ ਹੈ।
ਡਾਇਰੈਕਟਰ ਮੈਰਿਨ ਨਾਈ ਨੇ ਸ਼ੁੱਕਰਵਾਰ ਨੂੰ ਸਵੇਰੇ ਜਾਣਕਾਰੀ ਦਿੱਤੀ ਕਿ ਅਸਾਂਜੇ ਖਿਲਾਫ ਬਲਾਤਕਾਰ ਦੇ ਜੋ ਦੋਸ਼ ਲਗਾਏ ਗਏ ਸਨ, ਉਨ੍ਹਾਂ ਨੂੰ ਹੁਣ ਹਟਾਇਆ ਜਾ ਰਿਹਾ ਹੈ। ਅੱਜ ਇਸ ਗੱਲ ਦੀ ਉਮੀਦ ਸੀ ਕਿ ਜਾਂਚਕਰਤਾ ਅਸਾਂਜੇ ਖਿਲਾਫ ਜਾਰੀ ਪੂਰੇ ਯੂਰਪ ‘ਚ ਗ੍ਰਿਫਤਾਰੀ ਵਾਰੰਟ ਰੱਦ ਕਰਦੇ ਹਨ ਜਾਂ ਨਹੀਂ। 45 ਸਾਲ ਦੇ ਆਸਟ੍ਰੇਲੀਆਈ ਨਾਗਰਿਕ ਅਸਾਂਜੇ ‘ਤੇ ਸਾਲ 2010 ‘ਚ ਦੋ ਲੜਕੀਆਂ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਸੀ। ਅਸਾਂਜੇ ਹਮੇਸ਼ਾ ਇਸ ਗੱਲ ਤੋਂ ਮਨਾਂ ਕਰਦੇ ਰਹੇ। ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਇਨ੍ਹਾਂ ਦੋਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾ ਸਕਦਾ ਹੈ, ਜਿੱਥੇ ਉਨ੍ਹਾਂ ਖਿਲਾਫ ਅਮਰੀਕੀ ਫੌਜ ਅਤੇ ਰਣਨੀਤੀ ਨਾਲ ਜੁੜੇ ਹਜ਼ਾਰਾਂ ਡਾਕਿਊਮੈਂਟਸ ਨੂੰ ਲੀਕ ਕਰਨ ਦਾ ਕੇਸ ਚਲਾਇਆ ਜਾ ਸਕਦਾ ਹੈ। ਸਾਲ 2012 ਤੋਂ ਅਸਾਂਜੇ ਲੰਡਨ ਸਥਿਤ ਇਕਵਾਡੋਰ ਦੇ ਸਫਾਰਤਖਾਨੇ ‘ਚ ਰਹਿ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਜੇਕਰ ਉਨ੍ਹਾਂ ਨੇ ਸਫਾਰਤਖਾਨੇ ਤੋਂ ਕਦਮ ਬਾਹਰ ਰੱਖਿਆ ਤਾਂ ਬ੍ਰਿਟੇਨ ਦੀ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ।
ਸ਼ੁੱਕਰਵਾਰ ਨੂੰ ਸਟਾਕਹੋਮ ਕੋਰਟ ‘ਚ ਪਬਲਿਕ ਆਫਿਸ ‘ਚ ਅਸਾਂਜੇ ਦੀ ਗ੍ਰਿਫਤਾਰੀ ਵਾਰੰਟ ਨੂੰ ਰੀਨਿਊ ਕਰਨ ਜਾਂ ਫਿਰ ਉਸ ਵਾਰੰਟ ਨੂੰ ਰੱਦ ਕਰਨ ਦਾ ਆਖਰੀ ਦਿਨ ਸੀ। ਅਸਾਂਜੇ ਦੇ ਸਵੀਡਿਸ਼ ਵਕੀਲ ਨੇ ਪਿਛਲੇ ਮਹੀਨੇ ਨਵਾਂ ਪ੍ਰਸਤਾਵ ਦਾਖਲ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਮੰਗ ਕੀਤੀ ਸੀ ਤਾਂ ਜੋ ਅਸਾਂਜੇ ਦੀ ਗ੍ਰਿਫਤਾਰੀ ਵਾਰੰਟ ਕੈਂਸਲ ਹੋ ਜਾਵੇ। ਵਕੀਲ ਨੇ ਇਹ ਗੱਲ ਅਮਰੀਕਾ ਦੇ ਅਟਾਰਨੀ ਜਨਰਲ ਜੇਫ ਸੈਸ਼ੰਸ ਦੇ ਉਸ ਬਿਆਨ ਤੋਂ ਬਾਅਦ ਕਹੀ ਸੀ, ਜਿਸ ‘ਚ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਅਸਾਂਜੇ ਉਨ੍ਹਾਂ ਦੀ ਪਹਿਲ ਹੋਣਗੇ। ਵਕੀਲ ਨੇ ਇਸ ਪਿੱਛੇ ਦਲੀਲ ਦਿੱਤੀ ਕਿ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਅਮਰੀਕਾ ਅਸਾਂਜੇ ਖਿਲਾਫ ਕਾਰਵਾਈ ਕਰਨ ਦੀ ਇੱਛਾ ਰੱਖ ਰਿਹਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਸ ਵਾਰੰਟ ਨੂੰ ਕੈਂਸਲ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਸਾਂਜੇ ਇਕਵਾਡੋਰ ਲਈ ਰਵਾਨਾ ਹੋ ਸਕੇ ਅਤੇ ਉਥੇ ਪਨਾਹ ਲੈ ਸਕੇ।

    Print       Email
  • Published: 89 days ago on May 19, 2017
  • Last Modified: May 19, 2017 @ 3:03 pm
  • Filed Under: ਖਬਰਾਂ