Loading...
You are here:  Home  >  ਖਬਰਾਂ  >  Current Article

ਬ੍ਰਿਟੇਨ ‘ਚ ਭਾਰਤੀਆਂ ਨੂੰ ਮਕਾਨ ਕਿਰਾਏ ‘ਤੇ ਦੇਣ ਤੋਂ ਇਨਕਾਰ ਕਰਨ ਵਾਲੇ ‘ਤੇ ਕਾਨੂੰਨੀ ਕਾਰਵਾਈ

May 19, 2017

ਲੰਡਨ — ਬ੍ਰਿਟੇਨ ‘ਚ ਉਹ 69 ਸਾਲਾਂ ਮਕਾਨ ਮਾਲਕ ਦਾ ਸਾਹਮਣਾ ਕਰ ਰਿਹਾ ਹੈ ਜਿਸ ਨੇ ਰੀਅਲ ਅਸਟੇਟ ਏਜੰਟ ਤੋਂ ਆਪਣੀ ਜਾਇਦਾਦਾਂ ਕਿਸੇ ਭਾਰਤੀ ਅਤੇ ਪਾਕਿਸਤਾਨੀ ਨੂੰ ਕਿਰਾਏ ‘ਤੇ ਦੇਣ ਤੋਂ ਇਨਕਾਰ ਕੀਤਾ ਸੀ। ਫਿਗ੍ਰਯੂਸ ਵਿਲਸਨ ਨੇ ਪੱਕੇ ਰੰਗ ਵਾਲੇ ਲੋਕਾਂ ਨੂੰ ਆਪਣੀ ਜਾਇਦਾਦਾਂ ਕਿਰਾਏ ‘ਤੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲੋਕ ਕੜੀ ਬਣਾਉਂਦੇ ਹਨ ਅਤੇ ਬਦਬੂ ਛੱਡ ਜਾਂਦੇ ਹਨ। ਬ੍ਰਿਟੇਨ ਦੇ ਸਮਾਨਤਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੇ ਕੇਂਦਰੀ ਲੰਡਨ ਕਾਊਂਟੀ ਕੋਰਟ ‘ਚ ਵਿਲਸਨ ਦੇ ਖਿਲਾਫ ਮਾਮਲੇ ਲਈ ਅਰਜ਼ੀ ਦਿੱਤੀ ਸੀ। ਕਮਿਸ਼ਨ ਦੀ ਮੁੱਖ ਕਾਰਜਕਾਰੀ ਰੈਬੇਕਾ ਹਿਲਸਨਰਥ ਨੇ ਕਿਹਾ, ”ਅਸੀਂ ਅਦਾਲਤ ਤੋਂ ਪੁੱਛਿਆ ਹੈ ਕਿ ਕੀ ਉਹ ਇਸ ਨਾਲ ਸਹਿਮਤ ਹਨ ਕਿ ਵਿਲਸਨ ਦੀ ਨੀਤੀ ਗੈਰ-ਕਾਨੂੰਨੀ ਸ਼੍ਰੇਣੀ ‘ਚ ਆਉਂਦੀ ਹੈ ਅਤੇ ਜੇਕਰ ਉਹ ਸਹਿਮਤ ਹਨ ਕਿ ਇਸ ਸੰਦਰਭ ‘ਚ ਆਦੇਸ਼ ਜਾਰੀ ਕਰੀਏ।” ਦੂਜੇ ਪਾਸੇ, ਵਿਲਸਨ ਆਪਣੀ ਨੀਤੀ ‘ਤੇ ਅੜਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਲੋਕ ਜਦੋਂ ਮਕਾਨ ਖਾਲੀ ਕਰਕੇ ਜਾਂਦੇ ਹਨ ਤਾਂ ਘਰ ‘ਚੋਂ ਭਾਰਤੀ ਖਾਣੇ ਦੀ ਮਹਿਕ ਹਟਾਉਣ ‘ਚ ਜਿਹੜਾ ਖਰਚ ਆਉਂਦਾ ਹੈ ਉਸ ਤੋਂ ਬਚਣ ਲਈ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ। ਉਹ ਕਹਿੰਦੇ ਹਨ, ”ਮਕਾਨ ਕਿਰਾਏ ‘ਤੇ ਨਾ ਦੇਣ ਕਾਰਨ ਉਨ੍ਹਾਂ ਦੀ ਚਮੜੀ ਦਾ ਰੰਗ ਬਲਕਿ ਉਨ੍ਹਾਂ ਦੇ ਖਾਣੇ ਦੀ ਮਹਿਕ ਹੈ। ਇਕ ਵਿਅਕਤੀ ਉਸ ਘਰ ਨੂੰ ਖਰੀਦਣਾ ਪਸੰਦ ਕਰਦਾ ਹੈ, ਜਿਸ ‘ਚੋਂ ਕੜੀ ਦੀ ਮਹਿਕ ਨਾ ਆਉਂਦੀ ਹੋਵੇ।”

    Print       Email
  • Published: 89 days ago on May 19, 2017
  • Last Modified: May 19, 2017 @ 3:04 pm
  • Filed Under: ਖਬਰਾਂ