Loading...
You are here:  Home  >  ਖਬਰਾਂ  >  Current Article

ਅਮਰੀਕਾ ਨੇ ਭਾਰਤੀ ਤੀਰਅੰਦਾਜ਼ੀ ਟੀਮ ਦੇ ਪੰਜ ਮੈਂਬਰਾਂ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ

June 15, 2017

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਤੋਂ ਪਹਿਲਾਂ ਅਮਰੀਕਾ ਨੇ ਵਿਸ਼ਵ ਕੱਪ ਖੇਡਣ ਜਾ ਰਹੀ ਭਾਰਤੀ ਤੀਰਅੰਦਾਜ਼ੀ ਟੀਮ ਦੇ ਪੰਜ ਮੈਂਬਰਾਂ ਦਾ ਵੀਜ਼ਾ ਰੋਕ ਦਿੱਤਾ ਹੈ। ਇਸ ਕਾਰਵਾਈ ਨਾਲ ਸਾਲਟ ਲੇਕ ਸਿਟੀ ਵਿੱਚ 18 ਤੋਂ 26 ਜੂਨ ਨੂੰ ਹੋਣ ਵਾਲੇ ਵਿਸ਼ਵ ਕੱਪ ਵਿੱਚ ਭਾਰਤ ਦੀ ਮਹਿਲਾ ਟੀਮ ਕੰਪਾਊਂਡ ਵਰਗ ਵਿੱਚ ਨਹੀਂ ਖੇਡ ਸਕੇਗੀ। ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਅਮਰੀਕਾ ਨੇ ਭਾਰਤੀ ਤੀਰਅੰਦਾਜ਼ਾਂ ਨੂੰ ਵੀਜ਼ਾ ਦੇਣ ਤੋਂ ਮਨ੍ਹਾਂ ਕੀਤਾ ਹੈ।
ਅਮਰੀਕੀ ਦੂਤਾਵਾਸ ਦੇ ਰਵੱਈਏ ਤੋਂ ਖਫ਼ਾ ਆਰਚਰੀ ਐਸੋਸੀਏਸ਼ਨ ਆਫ਼ ਇੰਡੀਆ ਨੇ ਇਸ ਮਾਮਲੇ ਨੂੰ ਵਰਲਡ ਆਰਚਰੀ ਫੈਡਰੇਸ਼ਨ ਦੇ ਸਾਹਮਣੇ ਉਠਾਇਆ ਹੈ। ਏਏਆਈ ਨੇ ਵਰਲਡ ਆਰਚਰੀ ਨੂੰ ਗੁਹਾਰ ਲਗਾਈ ਹੈ ਕਿ ਉਹ ਇਸ ਮੁੱਦੇ ‘ਤੇ ਅਮਰੀਕੀ ਦੂਤਾਵਾਸ ਅਤੇ ਆਯੋਜਨਕਰਤਾਵਾਂ ਨਾਲ ਗੱਲ ਕਰਕੇ ਤੀਰਅੰਦਾਜ਼ਾਂ ਨੂੰ ਵੀਜ਼ਾ ਦਿਵਾਉਣ।
ਅਮਰੀਕਾ ਨੇ ਫੌਜ ਦੇ ਸਨਾ ਤੋਂਬਾ ਸਿੰਘ ਤੋਂ ਬਿਨਾ ਇਸ਼ਾਂਬੀ ਦੇਵੀ, ਮਿਲਿੰਦ ਅਨਿਲ ਹਿਵਰਾਲਾ ਦੇ ਨਾਲ ਕੋਚ ਪ੍ਰਕਾਸ਼ ਰਾਮ ਅਤੇ ਸਾਈ ਦੇ ਫਿਜਿਓ ਸੁਖਦੇਵ ਮੋਹੰਤਾ ਦੇ ਵੀਜ਼ੇ ‘ਤੇ ਰੋਕ ਲਗਾ ਦਿੱਤੀ ਹੈ। ਖੇਡ ਮੰਤਰਾਲਾ ਆਪਣੇ ਖਰਚ ‘ਤੇ ਇਸ ਵਰਲਡ ਕੱਪ ਲਈ 16 ਤੀਰਅੰਦਾਜ਼ਾਂ ਅਤੇ ਸੱਤ ਕੋਚ, ਸਪੋਰਟ ਸਟਾਫ਼ ਦੀ ਟੀਮ ਭੇਜ ਰਿਹਾ ਹੈ। ਦੂਤਾਵਾਸ ਨੇ ਵੀਜ਼ਾ ਨਾ ਦਿੱਤੇ ਜਾਣ ਦਾ ਕੋਈ ਠੋਸ ਕਾਰਨ ਵੀ ਨਹੀਂ ਦੱਸਿਆ ਹੈ।

    Print       Email