Loading...
You are here:  Home  >  ਖਬਰਾਂ  >  Current Article

ਟੀਮ ‘ਚ ਤਬਦੀਲੀ ਦੀ ਲੋੜ ਨਹੀਂ : ਵਿਰਾਟ

June 17, 2017

ਬਰਮਿੰਘਮ : ਬੰਗਲਾਦੇਸ਼ ਨੂੰ ਹਰਾ ਕੇ ਚੈਂਪੀਅਨਜ਼ ਟਰਾਫੀ ਦੇ ਫਾਈਨਲ’ਚ ਆਪਣੀ ਟੀਮ ਦੇ ਪੁੱਜਣ ਤੋਂ ਖ਼ੁਸ਼ ਭਾਰਤੀ ਕਪਤਾਨ ਵਿਰਾਟ ਕੋਹਲੀ ਪਾਕਿਸਤਾਨ ਦੀ ਸ਼ਾਨਦਾਰ ਵਾਪਸੀ ਤੋਂ ਪ੍ਰਭਾਵਿਤ ਹਨ। ਭਾਰਤ ਇਸ ਤੋਂ ਪਹਿਲਾਂ ਗਰੁੱਪ ਗੇੜ ‘ਚ ਵੀ ਪਾਕਿਸਤਾਨ ਨੂੰ ਹਰਾ ਚੁੱਕਾ ਹੈ। ਦੋਵਾਂ ਧੁਰ ਵਿਰੋਧੀ ਟੀਮਾਂ ਵਿਚਾਲੇ ਟੂਰਨਾਮੈਂਟ ‘ਚ ਹੋਣ ਵਾਲੇ ਦੂਜੇ ਮੁਕਾਬਲੇ ਬਾਰੇ ਪੁੱਛਣ ‘ਤੇ ਕੋਹਲੀ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਮਜ਼ਬੂਤ ਤੇ ਕਮਜ਼ੋਰ ਪੱਖਾਂ ਨੂੰ ਧਿਆਨ ‘ਚ ਰੱਖਦੇ ਹੋਏ ਸਿਰਫ ਉਸੇ ਤਰ੍ਹਾਂ ਦੀ ਿਯਕਟ ਨੂੰ ਖੇਡਣ ਦੀ ਕੋਸ਼ਿਸ਼ ਕਰਾਂਗੇ ਜੋ ਅਸੀਂ ਹੁਣ ਤਕ ਖੇਡੀ ਹੈ। ਬੇਸ਼ਕ ਸਾਨੂੰ ਉਸ ਮੁਤਾਬਕ ਯੋਜਨਾ ਬਣਾਉਣੀ ਪਵੇਗੀ ਪਰ ਮੈਨੂੰ ਨਹੀਂ ਲਗਦਾ ਕਿ ਇਕ ਟੀਮ ਵਜੋਂ ਸਾਨੂੰ ਜ਼ਿਆਦਾ ਤਬਦੀਲੀ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਕ ਸਮੂਹ ਦੇ ਰੂਪ ‘ਚ ਅਸੀਂ ਜੋ ਕਰ ਰਹੇ ਹਾਂ ਸਾਨੂੰ ਉਸ ਤੋਂ ਕੁਝ ਵੱਖ ਸੋਚਣ ਦੀ ਲੋੜ ਹੈ। ਮੈਨੂੰ ਲਗਦਾ ਹੈ ਕਿ ਕਿਸੇ ਖ਼ਾਸ ਦਿਨ ਆਪਣੀ ਯੋਗਤਾ ‘ਤੇ ਧਿਆਨ ਦੇਣਾ ਅਤੇ ਆਪਣੇ ਆਪ ‘ਤੇ ਵਿਸ਼ਵਾਸ ਰੱਖਣ ਨਾਲ ਅਸੀਂ ਆਪਣੇ ਆਪ ਨੂੰ ਚੰਗਾ ਮੌਕਾ ਦੇਵਾਂਗੇ ਅਤੇ ਟੀਮ ਦੇ ਰੂਪ ‘ਚ ਕੁਝ ਚੰਗਾ ਕਰ ਸਕਾਂਗੇ। ਕੋਹਲੀ ਤੋਂ ਜਦ ਇਹ ਪੁੱਿਛਆ ਗਿਆ ਕਿ ਕੀ ਬੰਗਲਾਦੇਸ਼ ਖ਼ਿਲਾਫ਼ ਨੌਂ ਵਿਕਟਾਂ ਦੀ ਜਿੱਤ ਨਾਲ ਭਾਰਤ ਨੇ ਪਾਕਿਸਤਾਨ ਨੂੰ ਆਪਣਾ ਜਲਵਾ ਦਿਖਾ ਦਿੱਤਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਇਸ ਮੈਚ ਨਾਲ ਅਜਿਹਾ ਕੁਝ ਨਹੀਂ ਹੋਇਆ। ਮੈਚ ਦੇ ਦਿਨ ਜੇ ਤੁਸੀਂ ਮਾਨਸਿਕ ਤੌਰ ‘ਤੇ ਠੀਕ ਮਹਿਸੂਸ ਨਹੀਂ ਕਰਦੇ ਤਾਂ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਸੌ ਫ਼ੀਸਦੀ ਤਿਆਰ ਹੋ ਜਾਂ ਨਹੀਂ ਜਾਂ ਤੁਸੀਂ ਆਸਾਨ ਜਿੱਤ ਦਰਜ ਕੀਤੀ ਹੈ ਜਾਂ ਨਹੀਂ। ਅਜਿਹੇ ਵੀ ਦਿਨ ਹੁੰਦੇ ਹਨ ਜਦ ਤੁਸੀਂ ਜ਼ੀਰੋ ‘ਤੇ ਆਊਟ ਹੋ ਜਾਂਦੇ ਹੋ ਅਤੇ ਇਸ ਦੇ ਬਾਵਜੂਦ ਤੁਸੀਂ ਉਸ ਦਿਨ ਚੰਗਾ ਮਹਿਸੂਸ ਕਰਦੇ ਹੋ ਕਿਉਂਕਿ ਤੁਸੀਂ ਉਹ ਮੈਚ ਜਿੱਤਿਆ ਹੈ। ਇਸੇ ਤਰ੍ਹਾਂ ਇਹ ਖੇਡ ਚੱਲਦੀ ਹੈ ਅਤੇ ਇਹੀ ਇਸ ਖੇਡ ਦੀ ਖ਼ੂਬਸੂਰਤੀ ਹੈ।
ਪਾਕਿਸਤਾਨ ਖ਼ਿਲਾਫ਼ ਫਾਈਨਲ ਦੇ ਸੰਦਰਭ ਵਿਚ ਭਾਰਤੀ ਕਪਤਾਨ ਨੇ ਕਿਹਾ ਕਿ ਮੈਚ ਤੋਂ ਪਹਿਲਾਂ ਕੋਈ ਜੇਤੂ ਨਹੀਂ ਹੁੰਦਾ ਅਤੇ ਇਸ ਖੇਡ ‘ਚ ਤੁਸੀਂ ਕੋਈ ਭਵਿੱਖਵਾਣੀ ਨਹੀਂ ਕਰ ਸਕਦੇ। ਅਸੀਂ ਕੁਝ ਹੈਰਾਨ ਕਰਨ ਵਾਲੇ ਨਤੀਜੇ ਦੇਖੇ ਹਨ ਅਤੇ ਦਰਸ਼ਕਾਂ ਲਈ ਇਸ ਨੂੰ ਦੇਖਣਾ ਅਤੇ ਖਿਡਾਰੀਆਂ ਲਈ ਇਸ ਦਾ ਹਿੱਸਾ ਹੋਣਾ ਸ਼ਾਨਦਾਰ ਹੈ। ਅਸੀਂ ਸਿਰਫ ਫਾਈਨਲ ਦਾ ਮਜ਼ਾ ਲੈਣਾ ਚਾਹੁੰਦੇ ਹਾਂ ਅਤੇ ਅਸੀਂ ਇਸ ਦੇ ਹੱਕਦਾਰ ਹਾਂ। ਟੂਰਨਾਮੈਂਟ ‘ਚ ਪਾਕਿਸਤਾਨੀ ਟੀਮ ਦੀ ਸ਼ਾਨਦਾਰ ਵਾਪਸੀ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਮੈਂ ਉਨ੍ਹਾਂ ਤੋਂ ਕਾਫੀ ਪ੍ਰਭਾਵਿਤ ਹਾਂ। ਉਨ੍ਹਾਂ ਦੀ ਵਾਪਸੀ ਸ਼ਾਨਦਾਰ ਰਹੀ। ਬੇਸ਼ੱਕ ਜੇ ਤੁਸੀਂ ਫਾਈਨਲ ‘ਚ ਥਾਂ ਬਣਾਉਂਦੇ ਹੋ ਤਾਂ ਤੁਹਾਨੂੰ ਕੁਝ ਚੰਗੀ ਿਯਕਟ ਖੇਡਣੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਮਾਣ ਜਾਂਦਾ ਹੈ। ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ।
ਬੱਲੇਬਾਜ਼ੀ ਦਾ ਲੈ ਰਿਹਾ ਹਾਂ ਮਜ਼ਾ
ਬਰਮਿੰਘਮ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੰਗਲਾਦੇਸ਼ ਖ਼ਿਲਾਫ਼ ਸੈਮੀਫਾਈਨਲ ਮੈਚ ‘ਚ 96 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਜਿਸ ਤਰ੍ਹਾਂ ਸ਼ਾਟ ਖੇਡ ਰਹੇ ਸਨ ਉਸ ਨਾਲ ਉਨ੍ਹਾਂ ਦੀ ਲੈਅ ਦਾ ਪਤਾ ਚੱਲ ਰਿਹਾ ਸੀ। ਜਦ ਉਨ੍ਹਾਂ ਤੋਂ ਉਨ੍ਹਾਂ ਦੀ ਬੱਲੇਬਾਜ਼ੀ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਿਹਾ ਹਾਂ ਉਸ ਦਾ ਆਨੰਦ ਲੈ ਰਿਹਾ ਹਾਂ। ਇਸ ਸਟੇਜ਼ ‘ਚ ਮੈਂ ਕਿੰਨੀਆਂ ਦੌੜਾਂ ਬਣਾ ਰਿਹਾ ਹਾਂ ਇਹ ਮਾਇਨੇ ਨਹੀਂ ਰੱਖਦਾ। ਮੈਂ ਇਸ ਪ੍ਰਕਿਰਿਆ ਦਾ ਆਨੰਦ ਲੈ ਰਿਹਾ ਹਾਂ। ਸ਼ਿਖਰ ਤੇ ਰੋਹਿਤ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ ਉਸ ਤੋਂ ਮੈਨੂੰ ਕਾਫੀ ਵਿਸ਼ਵਾਸ ਮਿਲਿਆ। ਖ਼ਾਸ ਤੌਰ ‘ਤੇ ਸ਼ਿਖਰ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ ਉਹ ਸ਼ਾਨਦਾਰ ਸੀ। ਇਨ੍ਹਾਂ ਦੋਵਾਂ ਨੇ ਵਿਰੋਧੀ ਹਮਲੇ ‘ਤੇ ਡੂੰਘੀ ਮਾਨਸਿਕ ਸੱਟ ਮਾਰੀ।

    Print       Email