Loading...
You are here:  Home  >  ਖਬਰਾਂ  >  Current Article

ਅਮਰੀਕਾ ਪੁਲਿਸ ਨੂੰ ਸਿੱਖ ਸੱਭਿਆਚਾਰ ਬਾਰੇ ਦਿੱਤੀ ਜਾਵੇਗੀ ਸਿਖਲਾਈ

June 19, 2017

ਮੈਰੀਲੈਂਡ : ਅਮਰੀਕਾ ਦੇ ਮੈਰੀਲੈਂਡ ਵਿੱਚ ਕੈਟਸਨਵਿਲੇ ਇਲਾਕੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਕਿਰਪਾਨ ਧਾਰਨ ਕਰਨ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ‘ਦ ਬਾਲਟੀਮੋਰ ਸਨ’ ਦੀ ਖਬਰ ਮੁਤਾਬਕ ਹਰਪ੍ਰੀਤ ਸਿੰਘ ਖਾਲਸਾ ਨਾਂ ਦੇ ਅੰਮ੍ਰਿਤਧਾਰੀ ਵਿਅਕਤੀ ਨੂੰ ਬਿਨਾਂ ਕਿਸੇ ਦੋਸ਼ ਦੇ ਇੱਕ ਗਰੌਸਰੀ ਸਟੋਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ। ਹਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਪੁਲਿਸ ਨੇ ਉਸਨੂੰ ਕਿਰਪਾਨ ਪਹਿਨੀ ਹੋਣ ਕਰਕੇ ਕਿਰਪਾਨ ਨੂੰ ਹਥਿਆਰ ਦੱਸਦਿਆਂ ਗ੍ਰਿਫਤਾਰ ਕੀਤਾ।

ਗ੍ਰਿਫਤਾਰ ਕਰਨ ਉਪਰੰਤ ਹਰਪ੍ਰੀਤ ਸਿੰਘ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ। ਪੁਲਿਸ ਸਟੇਸ਼ਨ ‘ਤੇ ਜਦ ਹਰਪ੍ਰੀਤ ਸਿੰਘ ਨੇ ਬਾਲਟੀਮੋਰ ਕਾਊਂਟੀ ਪੁਲਿਸ ਨੂੰ ਪੰਜ ਕੱਕਾਰਾਂ ਬਾਰੇ ਜਾਣਕਾਰੀ ਦਿੱਤੀ ਤਾਂ ਹਰਪ੍ਰੀਤ ਸਿੰਘ ਨੂੰ ਛੱਡ ਦਿੱਤਾ ਗਿਆ। ਇਸ ਘਟਨਾ ਦੀ ਸਿੱਖ ਭਾਈਚਾਰੇ ਨੇ ਨਿਖੇਧੀ ਕੀਤੀ ਹੈ। ਬਾਲਟੀਮੋਰ ਕਾਊਂਟੀ ਪੁਲਿਸ ਦੇ ਅਫਸਰ ਜੈਨੀਫਰ ਪੀਚ ਨੇ ਕਿਹਾ ਕਿ ਪੁਲਿਸ ਅਫਸਰਾਂ ਨੂੰ ਸਿੱਖ ਸੱਭਿਆਚਾਰ ਬਾਰੇ ਸਿਖਲਾਈ ਦਿੱਤੀ ਜਾਵੇਗੀ।

    Print       Email
  • Published: 59 days ago on June 19, 2017
  • Last Modified: June 19, 2017 @ 7:42 am
  • Filed Under: ਖਬਰਾਂ