Loading...
You are here:  Home  >  ਖਬਰਾਂ  >  Current Article

ਲੰਦਨ ‘ਚ ਰਾਹਗੀਰਾਂ ‘ਤੇ ਚੜ੍ਹਾਈ ਕਾਰ, 1 ਮੌਤ

June 19, 2017

ਲੰਦਨ : ਇੰਗਲੈਂਡ ਦੇ ਲੰਦਨ ਸਥਿਤ ਫਿੰਸਬਰੀ ਇਲਾਕੇ ਵਿੱਚ ਇੱਕ ਕਾਰ ਨੇ ਰਾਹਗੀਰਾਂ ਨੂੰ ਦਰੜ ਦਿੱਤਾ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ 8 ਹੋਰ ਲੋਕ ਜ਼ਖਮੀ ਹੋ ਗਏ। ਲੰਦਨ ਦੀ ਮੈਟਰੋਪਾਲੀਟਿਨ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮੌਕੇ ‘ਤੇ ਮੋਜੂਦ ਲੋਕਾਂ ਨੇ ਦੱਸਿਆ ਕਿ ਲੋਕ ਜਦੋਂ ਮਸਜਿਦ ‘ਚੋਂ ਬਾਹਰ ਨਿਕਲ ਰਹੇ ਸਨ ਤਾਂ ਇੱਕ ਤੇਜ਼ ਰਫਤਾਰ ਵਾਹਨ ਨੇ ਰਾਹਗੀਰਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ।

ਘਟਨਾ ਦੌਰਾਨ ਉੱਥੇ ਚੀਕ ਚਿਹਾੜਾ ਮੱਚ ਗਿਆ ਸੀ। ਪਿਛਲੇ ਕੁਝ ਦਿਨਾਂ ਵਿੱਚ ਲੰਦਨ ਵਿੱਚ ਵਾਪਰੀ ਅਜਿਹੀ ਚੌਥੀ ਘਟਨਾ ਹੈ। 3 ਜੂਨ ਨੂੰ ਵਾਪਰੀ ਅਜਿਹੀ ਇੱਕ ਘਟਨਾ ਵਿੱਚ 8 ਲੋਕ ਮਾਰੇ ਗਏ ਸਨ ਤੇ 50 ਹੋਰ ਜ਼ਖਮੀ ਹੋਏ ਸਨ। 22 ਮਾਰਚ ਨੂੰ ਇੱਕ ਵਿਅਕਤੀ ਨੇ ਲੰਦਨ ਦੇ ਵੈਸਟਮਿਨਿਸਟਰ ਬ੍ਰਿਜ ਤੇ ਕਾਰ ਚੜਾ ਦਿੱਤੀ ਸੀ। 22 ਮਈ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਪਾਪ ਸਿੰਗਰ ਐਰਿਆਨਾ ਗ੍ਰਾਂਡੇ ਦੇ ਕੰਸਰਟ ਵਿੱਚ 22 ਲੋਕਾਂ ਨੂੰ ਮਾਰ ਦਿੱਤਾ ਸੀ।

    Print       Email
  • Published: 59 days ago on June 19, 2017
  • Last Modified: June 19, 2017 @ 7:44 am
  • Filed Under: ਖਬਰਾਂ