Loading...
You are here:  Home  >  ਖਬਰਾਂ  >  Current Article

ਮੋਦੀ ਸਰਕਾਰ ਨੇ ਸਿੱਖ ਸੰਗਤ ਦੇ ਪਾਕਿਸਤਾਨ ਜਾਣ ‘ਤੇ ਲਾਈ ਰੋਕ

June 19, 2017

ਦਿੱਲੀ :  ਸੁਰੱਖਿਆ ਕਾਰਨਾਂ ਕਰਕੇ ਕੇਂਦਰ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ‘ਚ ਸ਼ਾਮਿਲ ਹੋਣ ਲਈ ਲਾਹੌਰ ਜਾਣ ਵਾਲੀ ਸਿੱਖ ਸੰਗਤ ‘ਤੇ ਰੋਕ ਲਾ ਦਿੱਤੀ ਹੈ। ਇਹ ਜਾਣਕਾਰੀ ਐਸਜੀਪੀਸੀ ਦੇ ਜਨਰਲ ਸਕੱਤਰ ਹਰਚਰਨ ਸਿੰਘ ਨੇ ਦਿੱਤੀ। ਉਨਾਂ ਦੱਸਿਆ ਕਿ ਕੇਂਦਰ ਨੇ ਨਾਲ ਹੀ ਇਹ ਵੀ ਕਿਹਾ ਹੈ ਜੇ ਫਿਰ ਵੀ ਕੋਈ ਸਿੱਖ ਪਾਕਿਸਤਾਨ ਜਾਣਾ ਚਾਹੁੰਦਾ ਹੈ ਤਾਂ ਐਸਜੀਪੀਸੀ ਵੱਲੋਂ ਦਰਸ਼ਨਾਂ ਦੀ ਚਾਹਵਾਨ ਸੰਗਤ ਨੂੰ ਨਿੱਜੀ ਤੌਰ ‘ਤੇ ਆਪਣੀ ਜ਼ਿੰਮੇਵਾਰੀ ਅਤੇ ਰਿਸਕ ਨਾਲ ਜਾਣ ਦਿੱਤਾ ਜਾਵੇ।

ਉਨਾਂ ਕਿਹਾ ਕਿ ਕਮੇਟੀ ਨੇ ਹਾਲੇ ਇਸਤੇ ਅੱਗੇ ਕੋਈ ਫੈਸਲਾ ਨਹੀਂ ਲਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਇਸ ਵਾਰ 29 ਜੂਨ ਨੂੰ ਆ ਰਹੀ ਹੈ ਅਤੇ ਇਨਾਂ ਬਰਸੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ 251 ਸਿੱਖ ਸੰਗਤਾਂ ਨੇ 21 ਤੋਂ 29 ਜੂਨ ਤੱਕ ਪਾਕਿਸਤਾਨ ਯਾਤਰਾ ਲਈ ਜਾਣਾ ਸੀ ਪਰ ਕੇਂਦਰ ਦੀ ਰੋਕ ਕਾਰਨ ਹੁਣ ਇਹ ਜਾ ਨਹੀਂ ਸਕਣਗੇ। ਪਾਕਿਸਤਾਨ ਜਾਣ ਲਈ ਸੰਗਤ ਦੇ ਵੀਜ਼ੇ ਐਸਜੀਪੀਸੀ ਜ਼ਰੀਏ ਹੀ ਲਾਏ ਜਾਂਦੇ ਹਨ। ਇਸਤੋਂ ਪਹਿਲਾਂ 16 ਜੂਨ ਪਾਕਿਸਤਾਨ ਵਿਖੇ ਮਨਾਏ ਜਾਣ ਵਾਲੇ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜਾਣ ਵਾਲੀ ਸੰਗਤ ਨੂੰ ਵੀ ਦਰਸ਼ਨਾਂ ਲਈ ਜਾਣ ਨਹੀਂ ਦਿੱਤਾ ਗਿਆ ਸੀ।

    Print       Email
  • Published: 59 days ago on June 19, 2017
  • Last Modified: June 19, 2017 @ 8:02 am
  • Filed Under: ਖਬਰਾਂ