Loading...
You are here:  Home  >  ਖਬਰਾਂ  >  Current Article

ਗ਼ੈਰਕਾਨੂੰਨੀ ਢੰਗ ਨਾਲ ਅਫ਼ਗਾਨਾਂ ਨੂੰ ਬ੍ਰਿਟੇਨ ਪਹੁੰਚਾਉਣ ਵਾਲੇ ਤਿੰਨ ਬਰਤਾਨੀਆਈ ਸਿੱਖਾਂ ਨੂੰ ਜੇਲ੍ਹ

July 17, 2017

ਲੰਡਨ : ਗ਼ਲਤ ਤਰੀਕੇ ਨਾਲ ਪਾਸਪੋਰਟ ਬਣਾ ਕੇ ਵਿਦੇਸ਼ ਜਾਣ ਦੀਆਂ ਖ਼ਬਰਾਂ ਆਮ ਹੋਈਆਂ ਪਈਆਂ ਹਨ। ਨਿੱਤ ਦਿਨ ਅਜਿਹੀ ਕੋਈ ਨਾ ਕੋਈ ਖ਼ਬਰ ਆਉਂਦੀ ਰਹਿੰਦੀ ਹੈ। ਹੁਣ ਅਜਿਹੇ ਹੀ ਇੱਕ ਮਾਮਲੇ ਵਿਚ ਬਰਤਾਨੀਆ ਦੇ ਤਿੰਨ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਦਾਲਤ ਨੇ ਇਨ੍ਹਾਂ ਤਿੰਨੋ ਦੋਸ਼ੀਆਂ ਨੂੰ ਖ਼ੁਦ ਨਹੀਂ ਬਲਕਿ 70 ਗ਼ੈਰਕਾਨੂੰਨੀ ਅਫ਼ਗਾਨ ਪਰਵਾਸੀਆਂ ਦੀ ਬ੍ਰਿਟੇਨ ਵਿਚ ਐਂਟਰੀ ਕਰਵਾਉਣ ਵਿਚ ਮਦਦ ਕਰਨ ਬਦਲੇ 19 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੇ 60,0000 ਪੌਂਡ ਦੇ ਘਪਲੇ ਵਿਚ ਪਾਸਪੋਰਟ ਦੀ ਦੁਰਵਰਤੋਂ ਕੀਤੀ ਸੀ।

ਇਨ੍ਹਾਂ ਤਿੰਨੋਂ ਦੋਸ਼ੀ ਬ੍ਰਿਟਿਸ਼ ਸਿੱਖਾਂ ਦੇ ਨਾਂ ਦਲਜੀਤ ਕਪੂਰ, ਹਰਮੀਤ ਕਪੂਰ ਹਨ ਜੋ ਕਿ ਦੋਵੇਂ ਰਿਸ਼ਤੇਦਾਰ ਹਨ ਅਤੇ ਦਵਿੰਦਰ ਚਾਵਲਾ ਨੇ ਅਫਗਾਨਾਂ ਨੂੰ ਬ੍ਰਿਟੇਨ ਵਿਚ ਗੈਰ-ਕਾਨੂੰਨੀ ਰੂਪ ਨਾਲ ਐਂਟਰੀ ਕਰਾਉਣ ਦੀ ਸਾਜਿਸ਼ ਰਚਣ ਦੀ ਗੱਲ ਕਬੂਲ ਕੀਤੀ ਹੈ। ਇਨ੍ਹਾਂ ਤਿੰਨਾਂ ਦੀ ਉਮਰ 40 ਤੋਂ 50 ਸਾਲ ਦਰਮਿਆਨ ਹੈ। ਤਿੰਨਾਂ ਨੂੰ ਲੰਡਨ ਕਰਾਊਨ ਕੋਰਟ ਨੇ ਪਿਛਲੇ ਹਫਤੇ ਸਜ਼ਾ ਸੁਣਾਈ ਸੀ।

ਇਨ੍ਹਾਂ ਤਿੰਨਾਂ ਨੇ ਅਦਾਲਤ ਵਿਚ ਆਪਣਾ ਜ਼ੁਰਮ ਕਬੂਲ ਕਰਦੇ ਹੋਏ ਅਦਾਲਤ ਨੂੰ ਦੱਸਿਆ ਕਿ ਕਸਟਮ ਅਧਿਕਾਰੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਚਾਲੇ ਫ਼ਰਕ ਨਹੀਂ ਸਮਝ ਸਕੇ, ਜੋ ਕਿ ਅਸਲ ਪਾਸਪੋਰਟ ਧਾਰਕਾਂ ਵਜੋਂ ਪਗੜੀ ਪਹਿਨ ਕੇ ਇੱਥੇ ਆਏ। ਗਿਰੋਹ ਦੇ ਮੈਂਬਰ ਫਰਾਂਸ ਜਾਂਦੇ ਸਨ ਅਤੇ ਉੱਥੋਂ ਚੋਰੀ ਕੀਤੇ ਗਏ ਜਾਂ ਅਸਲ ਪਾਸਪੋਰਟ ਉਨ੍ਹਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦਿੰਦੇ ਸਨ, ਜੋ ਕਿ ਅਸਲ ਪਾਸਪੋਰਟ ਹੋਲਡਰ ਲੱਗਦੇ ਸਨ। ਇਸ ਮਾਮਲੇ ਵਿਚ ਉਨ੍ਹਾਂ ਨੇ 70 ਅਜਿਹੇ ਗ਼ੈਰ ਕਾਨੂੰਨੀ ਅਫਗਾਨ ਪਰਵਾਸੀਆਂ ਨੂੰ ਬ੍ਰਿਟੇਨ ਵਿਚ ਐਂਟਰ ਕਰਵਾਇਆ।

    Print       Email
  • Published: 9 days ago on July 17, 2017
  • Last Modified: July 17, 2017 @ 1:28 pm
  • Filed Under: ਖਬਰਾਂ