Loading...
You are here:  Home  >  ਖਬਰਾਂ  >  Current Article

ਤਰਨਤਾਰਨ ਵਿਚ ਫਿਰ ਵਾਪਰੀ ਬੇਅਦਬੀ ਦੀ ਘਟਨਾ

July 17, 2017

ਪਿਛਲੇ ਕਾਫੀ ਸਮੇਂ ਤੋ ਪੰਜਾਬ ਵਿਚ ਬੇਅਦਬੀ ਦੀਆ ਘਟਨਾਵਾਂ ਵਾਪਰ ਰਹੀਆਂ ਹਨ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਹੁਣ ਤਾਜਾ ਮਾਮਲਾ ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਖੇਮਕਰਨ ਦੇ ਪਿੰਡ ਮਸਤਗੜ ਦਾ ਹੈ ਜਿਥੇ ਕਿ ਗੁਟਕਾ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸਵੇਰੇ 10 ਵਜੇ ਦੇ ਕਰੀਬ ਕਿਸੇ ਬੱਚੇ ਨੇ ਗੁਟਕਾ ਸਾਹਿਬ ਜੀ ਦੇ ਅੰਗ ਜੋ ਗੁਰਦੁਆਰਾ ਸਾਹਿਬ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਖਿਲਰੇ ਮਿਲੇ। ਜਿਸ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਪਿੰਡ ਵਾਸੀਆਂ ਵਲਂੋ ਮੌਕੇ ਤੇ ਇਨਾਂ ਨੂੰ ਰੁਮਾਲਾ ਸਾਹਿਬ ਵਿਚ ਇਕੱਤਰ ਕਰਕੇ ਗੁਰਦੁਆਰਾ ਸਾਹਿਬ ਲਿਆਂਦਾ ਗਿਆ।ਇਸਨੂੰ ਲੈਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਘਟਨਾ ਦੀ ਇਤਲਾਹ ਪਿੰਡ ਵਾਸੀਆਂ ਵਲੋਂ ਥਾਣਾ ਖੇਮਕਰਨ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ ਤੇ ਜਾਂਚ ਲਈ ਪੁਜੀ ਜਰੂਰ ਪਰ ਪੁਲਿਸ ਵਲੋਂ ਮੀਡੀਆ ਨੂੰ ਇਸ ਮਾਮਲੇ ਨੂੰ ਦਬਾਉਣ ਲਈ ਕਿਹਾ ਗਿਆ ਅਤੇ ਕਿਸੇ ਕਿਸਮ ਦੀ ਜਾਣਕਾਰੀ ਮੀਡੀਆ ਨੂੰ ਨਹੀਂ ਦਿੱਤੀ ਗਈ

ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਦੱਸਿਆ ਕਿ ਦੋ-ਚਾਰ ਦਿਨ ਪਹਿਲਾਂ ਵੀ ਕੁਝ ਅੰਗਾਂ ਦੀ ਬੇਅਦਬੀ ਇਸੇ ਪਿੰਡ ਵਿਚ ਹੋਈ ਸੀ ਹੁਣ ਫਿਰ ਉਸੇ ਤਰਾਂ ਦੀ ਘਟਨਾ ਵਾਪਰੀ ਹੈ। ਉਨਾਂ ਕਿਹਾ ਕਿ ਗੁਟਕਾ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦਾ ਨਹੀਂ ਹੈ। ਇਹ ਕੋਈ ਬਾਹਰੋਂ ਸ਼ਰਾਰਤ ਕਰ ਰਿਹਾ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ।

    Print       Email
  • Published: 9 days ago on July 17, 2017
  • Last Modified: July 17, 2017 @ 2:04 pm
  • Filed Under: ਖਬਰਾਂ