Loading...
You are here:  Home  >  ਖਬਰਾਂ  >  Current Article

ਉੱਤਰ ਕੋਰੀਆ ਦਾ ਉਹ ਹਾਲ ਕਰਾਂਗੇ ਜੋ ਪਹਿਲਾਂ ਕਿਸੇ ਦੇਸ਼ ਦਾ ਨਹੀਂ ਹੋਇਆ : ਟਰੰਪ

August 12, 2017

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹ ਅਮਰੀਕਾ ਦੇ ਨਾਲ ਕੁੱਝ ਕਰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਕਿਹਾ ਕਿ ਉੱਤਰ ਕੋਰੀਆ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਉਹ ਅਜਿਹੀਆਂ ਪ੍ਰੇਸ਼ਾਨੀਆਂ ਵਿਚ ਹੋਵੇਗਾ, ਜਿਹੜੀਆਂ ਬਹੁਤ ਘੱਟ ਦੇਸ਼ਾਂ ਨੇ ਦੇਖੀਆਂ ਹੋਣਗੀਆਂ।

ਉੱਤਰ ਕੋਰੀਆ ਦੇ ਜੁਲਾਈ ਵਿਚ ਅੰਤਰ ਮਹਾਦੀਪੀ ਮਿਜ਼ਾਈਲਾਂ ਦੇ ਦੋ ਪ੍ਰੀਖਣਾਂ ਦੇ ਬਾਅਦ ਤੋਂ ਅਮਰੀਕਾ ਅਤੇ ਉੱਤਰ ਕੋਰੀਆ ਦੇ ਵਿਚਕਾਰ ਤਣਾਅ ਬਹੁਤ ਜ਼ਿਆਦਾ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਚੀਨ ਉੱਤਰ ਕੋਰੀਆ ਦੇ ਮੁੱਦੇ ‘ਤੇ ਬਹੁਤ ਕੁਝ ਕਰ ਸਕਦਾ ਹੈ।

ਇਹ ਪੁੱਛਣ ‘ਤੇ ਕਿ ਕੀ ਅਮਰੀਕਾ ਉੱਤਰ ਕੋਰੀਆ ‘ਤੇ ਪਹਿਲਾਂ ਪ੍ਰਮਾਣੂ ਹਮਲੇ ਕਰ ਸਕਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇਸ ਬਾਰੇ ਵਿਚ ਗੱਲ ਨਹੀਂ ਕਰਦੇ ਹਾਂ, ਅਸੀਂ ਕਦੇ ਇਹ ਗੱਲ ਨਹੀਂ ਕੀਤੀ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਉੱਤਰ ਕੋਰੀਆ ਸਾਡੇ ‘ਤੇ, ਸਾਡੇ ਮਿੱਤਰ ਦੇਸ਼ ‘ਤੇ, ਸਾਡੀ ਅਗਵਾਈ ਕਰਨ ਵਾਲਿਆਂ ‘ਤੇ ਜਾਂ ਕਿਸੇ ਸਹਿਯੋਗੀ ‘ਤੇ ਹਮਲਾ ਕਰਨ ਦੇ ਬਾਰੇ ਵਿਚ ਸੋਚਦਾ ਵੀ ਹੈ ਤਾਂ ਉਸ ਨੂੰ ਬਹੁਤ ਸੋਚ ਸਮਝ ਲੈਣਾ ਚਾਹੀਦਾ ਹੈ ਕਿਉਂਕਿ ਉਸ ਦਾ ਉਹ ਅੰਜ਼ਾਮ ਹੋਵੇਗਾ ਜੋ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।

ਉੱਤਰ ਕੋਰੀਆ ਆਪਣੀਆਂ ਹਰਕਤਾਂ ਤੋਂ ਆਵੇ ਬਾਜ਼ : ਟਰੰਪ: ਟਰੰਪ ਨੇ ਕਿਹਾ ਕਿ ਉੱਤਰ ਕੋਰੀਆ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਵੇ ਨਹੀਂ ਤਾਂ ਉਹ ਅਜਿਹੀ ਪਰੇਸ਼ਾਨੀ ਵਿਚ ਹੋਵੇਗਾ ਜਿਹੜੀ ਬਹੁਤ ਘੱਟ ਹੀ ਦੇਸ਼ਾਂ ਨੇ ਹੁਣ ਤੱਕ ਝੱਲੀ ਹੈ। ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਵਜ੍ਹਾ ਨਾਲ ਸੰਯੁਕਤ ਰਾਸ਼ਟਰ ਨੇ ਵੀ ਉਸ ‘ਤੇ ਨਵੀਆਂ ਆਰਥਿਕ ਪਾਬੰਦੀਆਂ ਲਗਾਈਆਂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਉੱਤਰ ਕੋਰੀਆ ਨੂੰ ਲੈ ਕੇ ਉਨ੍ਹਾਂ ਦੇ ਬਿਆਨ ਬਹੁਤ ਜ਼ਿਆਦਾ ਸਖ਼ਤ ਨਹੀਂ ਹਨ।

ਇਸ ਦੌਰਾਨ ਉੱਤਰ ਕੋਰੀਆ ਦਾ ਕਹਿਣਾ ਹੈ ਕਿ ਉਹ ਅਗਸਤ ਦੇ ਅੱਧ ਤੱਕ ਪ੍ਰਸਾਸ਼ਨਿਕ ਰੂਪ ਨਾਲ ਅਮਰੀਕਾ ਦੇ ਅਧੀਨ ਪ੍ਰਸ਼ਾਂਤ ਮਹਾਸਾਗਰ ਦੇ ਪੱਛਮੀ ਹਿੱਸੇ ਵਿਚ ਸਥਿਤ ਗਵਾਮ ਦੀਪ ‘ਤੇ ਮਿਜ਼ਾਈਲ ਹਮਲੇ ਕਰ ਸਕਦਾ ਹੈ।

    Print       Email
  • Published: 4 days ago on August 12, 2017
  • Last Modified: August 12, 2017 @ 12:36 pm
  • Filed Under: ਖਬਰਾਂ