Loading...
You are here:  Home  >  ਖਬਰਾਂ  >  Current Article

ਸਿੱਖ ਕਕਾਰਾਂ ‘ਤੇ ਜੀਐੱਸਟੀ ਛੋਟ ਦਿੱਤੀ ਜਾਵੇ : ਹਰਨਾਮ ਸਿੰਘ ਖ਼ਾਲਸਾ

August 12, 2017

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸਿੱਖਾਂ ਵੱਲੋਂ ਪਹਿਨੇ ਜਾਣ ਵਾਲੇ ਕੱਕਾਰਾਂ ‘ਤੇ ਜੀਐੱਸਟੀ ਛੋਟ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਟੈਕਸਾਂ (ਵਿਕਰੀ ਟੈਕਸ, ਵੈਟ) ਤੋਂ ਮੁਕਤ ਕੀਤੇ ਗਏ ‘ਸਿੱਖ ਕਕਾਰ’ ਕਿਰਪਾਨ, ਗਾਤਰਾ (ਕਿਰਪਾਨ ਨੂੰ ਪਾਣ ਲਈ ਬੈਲਟ), ਕੰਘਾ (ਲੱਕੜ ਦਾ) ਅਤੇ ਕੜਾ (ਆਇਰਨ ਅਤੇ ਸਟੀਲ) ਨੂੰ ਜੀਐੱਸਟੀ ਤੋਂ ਮੁਕਤ ਕੀਤਾ ਜਾਵੇ।

ਉਨ੍ਹਾਂ ਚਿੱਠੀ ਵਿਚ ਕਿਹਾ ਕਿ ਅਸੀਂ ਆਪ ਨੂੰ ਯਾਦ ਦਿਲਾਉਣਾ ਚਾਹੁੰਦੇ ਹਾਂ ਕਿ ਸਿੱਖ ਕਕਾਰ ਸਿਰਫ਼ ਚੁਣੇ ਹੋਏ ਸਿੱਖਾਂ ਦੁਆਰਾ ਹੀ ਪਹਿਨੇ ਜਾਂਦੇ ਹਨ, ਪੂਰੇ ਸਿੱਖ ਭਾਈਚਾਰੇ ਦੁਆਰਾ ਨਹੀਂ। ਇਸ ਲਈ ਸਰਕਾਰ ਦੀ ਆਮਦਨੀ ਵਿਚ ਕੋਈ ਘਾਟਾ ਨਹੀਂ ਹੋਵੇਗਾ ਬਲਕਿ ਇਸ ਤੋਂ ਇਕੱਠੀ ਹੋਈ ਆਮਦਨ ਬਹੁਤ ਘੱਟ ਹੈ।

ਸਰਕਾਰ ਨੇ ਸਿੱਖ ਕਕਾਰਾਂ ਵਿਚੋਂ ਕੜੇ ‘ਤੇ 18 ਫੀਸਦੀ, ਕਿਰਪਾਨ ‘ਤੇ 12 ਫੀਸਦੀ, ਕੰਘੇ ‘ਤੇ 2 ਫੀਸਦੀ, ਗਾਤਰੇ (ਕਿਰਪਾਲ ਬੈਲਟ) ‘ਤੇ 5 ਫੀਸਦੀ ਜੀਐੱਸਟੀ ਲਗਾਇਆ ਹੈ ਜਦੋਂ ਕਿ ਪਹਿਲਾਂ ਇਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਸੀ। ਸਿਰਫ਼ ਲੱਕੜ ਦੇ ਕੰਘੇ ‘ਤੇ ਇੱਕ ਫ਼ੀਸਦੀ ਟੈਕਸ ਸੀ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਸਰਕਾਰ ਨੇ ਪਲਾਸਟਿਕ ਦੀਆਂ ਚੂੜੀਆਂ, ਕੱਚ ਦੀਆਂ ਚੂੜੀਆਂ ‘ਤੇ ਕੋਈ ਟੈਕਸ ਨਹੀਂ ਲਗਾਇਆ ਜਦੋਂ ਕਿ ਸੋਨੇ ਦੀਆਂ ਚੂੜੀਆਂ ‘ਤੇ ਵੀ ਸਿਰਫ਼ 3 ਫੀਸਦੀ ਟੈਕਸ ਹੈ ਪਰ ਕੜੇ ‘ਤੇ 18 ਫੀਸਦੀ ਟੈਕਸ ਲਗਾਇਆ ਗਿਆ ਹੈ। ਖ਼ਾਲਸਾ ਨੇ ਕਿਹਾ ਕਿ ਜੇ ਸਰਕਾਰ ਜੀਐੱਸਟੀ ਤੋਂ “ਚੂੜੀ” ਨੂੰ ਮੁਕਤ ਕਰ ਸਕਦੀ ਹੈ ਤਾਂ ਕਾਕਾਰਾਂ ‘ਤੇ ਜੀਐੱਟੀ ਲਗਾਉਣ ਦਾ ਕੋਈ ਤਰਕ ਨਹੀਂ ਹੈ। ਕਾਕਾਰ ਇੰਡਸਟਰੀ ਇਸ ਵੇਲੇ ਲਗਾਤਾਰ ਬੁਰੇ ਦਿਨਾਂ ਦਾ ਸਾਹਮਣਾ ਕਰ ਰਹੀ ਹੈ।

    Print       Email
  • Published: 4 days ago on August 12, 2017
  • Last Modified: August 12, 2017 @ 1:14 pm
  • Filed Under: ਖਬਰਾਂ