Loading...
You are here:  Home  >  ਖੇਡ ਸੰਸਾਰ  >  Current Article

18 ਜੂਨ ਨੂੰ ਫਾਈਨਲ ‘ਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ

June 16, 2017

ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ‘ਚ ਪਹੁੰਚ ਗਿਆ ਹੈ। ਬੰਗਲਾਦੇਸ਼ ਨੇ 50 ਓਵਰਾਂ ‘ਚ 264 ਦੌੜਾਂ ਬਣਾਈਆਂ ਸਨ। ਭਾਰਤ ਨੇ 40.1 ਓਵਰਾਂ ‘ਚ 1 ਖਿਡਾਰੀ ਇਹ ਟੀਚਾ ਪੂਰਾ ਕਰ ਲਿਆ। 18 ਨੂੰ ਫਾਈਨਲ ‘ਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਭਾਰਤ ਸਾਹਮਣੇ 31 ਸਾਲ ਬਾਅਦ ਪਾਕਿਸਤਾਨ ਕੋਲੋਂ ਆਸਟ੍ਰੀਅਲ-ਏਸ਼ੀਆ ਕੱਪ ਦੇ ਫਾਈਨਲ ਮੈਚ ‘ਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ।

1986 ‘ਚ ਭਾਰਤ ਅਤੇ ਪਾਕਿਸਤਾਨ ਆਸਟ੍ਰੀਅਲ-ਏਸ਼ੀਆ ਫਾਈਨਲ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਏ ਸਨ ਅਤੇ ਪਾਕਿਸਤਾਨ ਇਹ ਫਾਈਨਲ ਮੈਚ 1 ਵਿਕਟ ਤੋਂ ਜਿੱਤ ਗਿਆ ਸੀ। ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਕਦੇ ਵੀ ਕਿਸੇ ਸੀਰੀਜ਼ ਦੇ ਫਾਈਨਲ ਮੁਕਾਬਲੇ ‘ਚ ਆਹਮੋ-ਸਾਹਮਣੇ ਨਹੀਂ ਹੋਏ। ਇਹ ਫਾਈਨਲ ਮੈਚ ਸ਼ਾਰਜਾਹ ਦੇ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਖੇ 18 ਅਪ੍ਰੈਲ 1986 ਨੂੰ ਖੇਡਿਆ ਗਿਆ ਸੀ। ਇਸ ਮੈਚ ‘ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ 7 ਵਿਕਟਾਂ ਦੇ ਨੁਕਸਾਨ ‘ਤੇ 245 ਦੌੜਾਂ ਬਣਾਈਆਂ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਗਾਵਸਕਰ ਨੇ 134 ਗੇਂਦਾਂ ‘ਤੇ 2 ਛੱਕਿਆਂ ਅਤੇ 8 ਚੌਕਿਆਂ ਦੀ ਮਦਦ ਨਾਲ 92 ਬਣਾਈਆਂ।

ਭਾਰਤ ਵੱਲੋਂ ਓਪਨਿੰਗ ਕਰਨ ਆਏ ਸ਼੍ਰੀਕਾਂਤ ਨੇ 80 ਗੇਂਦਾਂ ‘ਤੇ 75, ਵੇਂਗਸਰਕਾਰ 64 ਗੇਂਦਾਂ ‘ਤੇ 50 ਅਤੇ ਚੇਤਨ ਸ਼ਰਮਾ ਨੇ 10 ਗੇਂਦਾਂ ‘ਤੇ 10 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਪਾਕਿਸਤਾਨ ਦੀ ਟੀਮ ਦੇ ਜਾਵੇਦ ਮੀਆਂਦਾਦ ਨੇ ਅਜੇਤੂ ਰਹਿੰਦਿਆਂ 114 ਗੇਂਦਾਂ ‘ਚ 3 ਛੱਕੇ ਤੇ 3 ਚੌਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਚੇਤਨ ਸ਼ਰਮਾ ਦੀ ਆਖਰੀ ਗੇਂਦ ‘ਤੇ ਛੱਕਾ ਮਾਰ ਕੇ ਜਿੱਤ ਦਿਵਾਈ। ਇਸ ਮੈਚ ‘ਚ ਜਾਵੇਦ ਮੀਆਂਦਾਦ ਨੂੰ ‘ਪਲੇਅਰ ਆਫ ਦਾ ਮੈਚ’ ਨਾਲ ਨਵਾਜਿਆ ਗਿਆ।

ਭਾਰਤੀ ਟੀਮ ਹੈ ਬਦਲਾ ਲੈਣ ਲਈ ਤਿਆਰ
ਭਾਰਤੀ ਟੀਮ ਦਾ ਇਸ ਸੀਰੀਜ਼ ‘ਚ ਵਧੀਆ ਪ੍ਰਦਰਸ਼ਨ ਰਿਹਾ ਅਤੇ ਭਾਰਤ ਨੇ ਆਪਣੇ ਪਹਿਲੇ ਮੈਚ ‘ਚ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ ਸੀ। ਭਾਰਤੀ ਟੀਮ ਵੱਲੋਂ ਪਾਕਿਸਤਾਨ ਨਾਲ ਹੋਣ ਵਾਲਾ ਅਗਲਾ ਫਾਈਨਲ ਮੁਕਾਬਲਾ 18 ਜੂਨ ਨੂੰ ਕਨਿੰਗਟਨ ਓਵਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਜਿਸ ਵਿਚ ਭਾਰਤੀ ਟੀਮ ਜਿੱਤ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ ਅਤੇ ਪਾਕਿਸਤਾਨ ਕੋਲੋਂ ਆਸਟ੍ਰੀਅਲ-ਏਸ਼ੀਆ ਕੱਪ ‘ਚ ਮਿਲੀ ਹਾਰ ਦਾ 31 ਸਾਲ ਬਾਅਦ ਬਦਲਾ ਲਵੇਗੀ।

    Print       Email