Loading...
You are here:  Home  >  ਖੇਡ ਸੰਸਾਰ  >  Current Article

ਵਿਸ਼ਵ ਹਾਕੀ ਲੀਗ : ਲੰਡਨ ‘ਚ ਭਾਰਤ ਦੀ ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ

June 19, 2017

ਲੰਡਨ : ਜਿਸ ਸੁਪਰ ਸੰਡੇ ਦਾ ਭਾਰਤੀਆਂ ਨੂੰ ਬੇਤਾਬੀ ਨਾਲ ਇੰਤਜ਼ਾਰ ਸੀ ਉਹ ਉਹੋ ਜਿਹਾ ਨਹੀਂ ਰਿਹਾ। ਸ਼ਾਮ ਨੂੰ ਲੰਡਨ ਦੇ ਲੀ ਵੈਲੀ ਹਾਕੀ ਐਂਡ ਟੈਨਿਸ ਸੈਂਟਰ ‘ਤੇ ਭਾਰਤੀ ਟੀਮ ਪਾਕਿਸਤਾਨ ‘ਤੇ ਪੂਰੀ ਤਰ੍ਹਾਂ ਹਾਵੀ ਰਹੀ ਪ੍ਰੰਤੂ ਉਥੋਂ ਅੱਧੇ ਘੰਟੇ ਦੀ ਦੂਰੀ ‘ਤੇ ਸਥਿਤ ਓਵਲ ‘ਚ ਵਿਰਾਟ ਸੈਨਾ ਨੇ ਪਾਕਿਸਤਾਨ ਖ਼ਿਲਾਫ ਆਤਮ ਸਮਰਪਣ ਕਰ ਦਿੱਤਾ।

ਭਾਰਤ ਨੇ ਐਤਵਾਰ ਨੂੰ ਸੈਮੀਫਾਈਨਲ ਦੇ ਗਰੁੱਪ ਬੀ ਦੇ ਮੈਚ ‘ਚ ਪਾਕਿਸਤਾਨ ਨੂੰ 7-1 ਨਾਲ ਕਰਾਰੀ ਹਾਰ ਦਿੱਤੀ। ਭਾਰਤ ਲਈ ਹਰਮਨਪ੍ਰੀਤ ਸਿੰਘ (13ਵੇਂ, 33ਵੇਂ ਮਿੰਟ), ਤਲਵਿੰਦਰ ਸਿੰਘ (21ਵੇਂ, 24ਵੇਂ ਮਿੰਟ), ਆਕਾਸ਼ਦੀਪ ਸਿੰਘ (47ਵੇਂ, 58ਵੇਂ ਮਿੰਟ) ਅਤੇ ਪ੍ਰਦੀਪ ਮੋਰ (49ਵੇਂ ਮਿੰਟ) ਨੇ ਗੋਲ ਦਾਗੇ।

ਪਾਕਿਸਤਾਨ ਦੇ ਲਈ ਇਕੋ ਇਕ ਗੋਲ ਮੁਹੰਮਦ ਓਮਰ ਭੁੱਟਾ (57ਵਾਂ ਮਿੰਟ) ਨੇ ਕੀਤਾ। ਭਾਰਤ ਦੀ ਟੂਰਨਾਮੈਂਟ ‘ਚ ਇਹ ਲਗਾਤਾਰ ਤੀਸਰੀ ਜਿੱਤ ਅਤੇ ਪਾਕਿਸਤਾਨ ਦੀ ਤੀਸਰੀ ਹਾਰ ਹੈ।

ਇਹ 50 ਸਾਲ ‘ਚ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਲੰਡਨ ‘ਚ ਪਾਕਿਸਤਾਨ ਨੂੰ ਹਰਾਇਆ। ਇਸ ਤੋਂ ਪਹਿਲੇ ਲੰਡਨ ‘ਚ ਦੋ ਵਾਰ ਦੋਨੋਂ ਦੇਸ਼ ਭਿੜੇ ਅਤੇ ਹਰ ਵਾਰ ਪਾਕਿਸਤਾਨ ਜਿੱਤਿਆ। ਲੰਡਨ ‘ਚ ਦੋਨੋਂ ਦੇਸ਼ ਪਹਿਲੀ ਵਾਰ 1967 ‘ਚ ਪ੍ਰੀ ਓਲੰਪਿਕ ਟੂਰਨਾਮੈਂਟ ‘ਚ ਭਿੜੇ ਜਿਥੇ ਪਾਕਿਸਤਾਨ 1-0 ਨਾਲ ਜਿੱਤਿਆ। ਦੂਸਰੀ ਵਾਰ 1986 ‘ਚ ਵਿਸ਼ਵ ਕੱਪ ‘ਚ ਪਾਕਿਸਤਾਨ 3-2 ਨਾਲ ਜਿੱਤਿਆ।

ਭਾਰਤ ਦੇ ਚੋਟੀ ਦੇ ਪੁਰਖ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਐਤਵਾਰ ਨੂੰ ਜਕਾਰਤਾ ‘ਚ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤ ਲਿਆ। ਉਹ ਇਹ ਖਿਤਾਬ ਜਿੱਤਣ ਵਾਲੇ ਭਾਰਤ ਦੇ ਪਹਿਲੇ ਪੁਰਖ ਖਿਡਾਰੀ ਬਣ ਗਏ ਹਨ। ਵਿਸ਼ਵ ‘ਚ 22ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਫਾਈਨਲ ਮੈਚ ‘ਚ ਜਾਪਾਨ ਦੇ ਕਾਜੁਮਾਸਾ ਸਾਕਾਈ ਨੂੰ 21-11, 21-19 ਨਾਲ ਮਾਤ ਦੇ ਕੇ ਇਤਿਹਾਸਕ ਸਫ਼ਲਤਾ ਹਾਸਿਲ ਕੀਤੀ। ਸ਼੍ਰੀਕਾਂਤ ਦਾ ਇਹ ਦੂਸਰਾ ਸੁਪਰ ਸੀਰੀਜ਼ ਪ੍ਰੀਮੀਅਰ ਖਿਤਾਬ ਹੈ। ਇਸ ਤੋਂ ਪਹਿਲੇ ਉਨ੍ਹਾਂ ਨੇ 2014 ‘ਚ ਚਾਈਨਾ ਓਪਨ ‘ਤੇ ਕਬਜ਼ਾ ਜਮਾਇਆ ਸੀ। ਸ਼੍ਰੀਕਾਂਤ ਦਾ ਇਹ ਚੌਥਾ ਸੁਪਰ ਸੀਰੀਜ਼ ਫਾਈਨਲ ਸੀ। 2015 ‘ਚ ਉਹ ਇੰਡੀਆ ਓਪਨ ਆਪਣੇ ਨਾਂ ਕਰ ਚੁੱਕੇ ਹਨ।

    Print       Email