Loading...
You are here:  Home  >  ਖੇਡ ਸੰਸਾਰ  >  Current Article

ਹਾਰ ਮਗਰੋਂ ਭਾਰਤੀ ਖਿਡਾਰੀਆਂ ਦੀ ਸ਼ਾਮਤ, ਘਰਾਂ ਦੀ ਸੁਰੱਖਿਆ ਵਧਾਈ

June 19, 2017

ਰਾਂਚੀ: ਚੈਂਪੀਅਨਜ਼ ਟਰਾਫ਼ੀ ਵਿੱਚ ਪਾਕਿਸਤਾਨ ਹੱਥੋਂ ਸ਼ਰਮਨਾਕ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀਆਂ ਦੇ ਘਰਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਰਾਂਚੀ ਵਿੱਚ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਘਰ ਸਾਹਮਣੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਇਸ ਤੋਂ ਇਲਾਵਾ ਹਾਰ ਤੋਂ ਕ੍ਰਿਕਟ ਪ੍ਰੇਮੀਆ ਵਿੱਚ ਜ਼ਬਰਦਸਤ ਗ਼ੁੱਸੇ ਦੀ ਲਹਿਰ ਹੈ। ਕਾਨਪੁਰ ਵਿੱਚ ਟੀਮ ਦੇ ਕਪਤਾਨ ਵਿਰਾਟ ਕੋਹਲੀ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਕ੍ਰਿਕਟ ਪ੍ਰੇਮੀਆ ਦਾ ਕਹਿਣਾ ਹੈ ਕਿ ਪੂਰੇ ਟੂਰਨਾਮੈਂਟ ਵਿੱਚ ਭਾਰਤ ਦੀ ਟੀਮ ਸ਼ਾਨਦਾਰ ਖੇਡੀ ਅਜਿਹੇ ਵਿੱਚ ਫਾਈਨਲ ਵਿੱਚ ਟੀਮ ਦਾ ਪ੍ਰਦਰਸ਼ਨ ਸਮਝ ਤੋਂ ਬਾਹਰ ਹੈ। ਆਗਰਾ ਵਿੱਚ ਤਾਂ ਲੋਕਾਂ ਨੇ ਗ਼ੁੱਸੇ ਵਿੱਚ ਆ ਕੇ ਆਪਣੇ ਟੀਵੀ ਤੋੜ ਦਿੱਤੇ।

ਗ਼ੁੱਸਾ ਬਾਲੀਵੁੱਡ ਸਟਾਰ ਨੂੰ ਵੀ ਆਇਆ ਹੋਇਆ ਹੈ। ਅਭਿਨੇਤਾ ਅਨੂਪਮ ਖੇਰ ਨੇ ਲਿਖਿਆ,‘’ਬਹੁਤ ਡਰਾਫ਼ਟ ਬਣਾਏ ਮੈਂ ਇਸ ਟਵੀਟ ਦੇ, ਸਮਾਰਟ ਗੱਲਾਂ ਲਿਖਣ ਦੀ ਕੋਸ਼ਿਸ਼ ਵੀ ਕੀਤੀ, ਪਰ ਸੱਚ ਇਹ ਹੈ ਕਿ ਅਸੀਂ ਮੈਚ ਹਾਰ ਗਏ, ਬੁਰਾ ਤਾਂ ਲੱਗ ਹੀ ਰਿਹਾ ਹੈ।’’ ਦੂਜੇ ਪਾਸੇ ਕਸ਼ਮੀਰ ਵਿੱਚ ਵੱਖਵਾਦੀਆਂ ਨੇ ਪਾਕਿਸਤਾਨ ਦੀ ਜਿੱਤ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਹੁਰੀਅਤ ਆਗੂ ਮੀਰਵਾਈਜ਼ ਉਮਰ ਫ਼ਾਰੂਕ ਦੇ ਸਮਰਥਕਾਂ ਨੇ ਪਟਾਕੇ ਚਲਾਏ।

    Print       Email