Loading...
You are here:  Home  >  ਖੇਡ ਸੰਸਾਰ  >  Current Article

ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ: ਅਮਰੀਕਾ ਦੀ ਬੋਵੀ ਬਣੀ 100 ਮੀਟਰ ਦੌੜ ਦੀ ਚੈਂਪੀਅਨ

August 9, 2017

ਲੰਡਨ: ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ-2017 ਵਿਚ ਮਹਿਲਾਵਾਂ 100 ਮੀਟਰ ਦੌੜ ‘ਚ ਅਮਰੀਕਾ ਦੀ ਟੋਰੀ ਬੋਵੀ ਨੇ ਆਖਰੀ ਸਕਿੰਟਾਂ ਦੀ ਤੇਜ਼ੀ ਨਾਲ ਮੇਰੀ-ਜੋਸੀ ਅਤੇ ਤਾ ਲੋਓ ਨੂੰ ਪਿੱਛੇ ਛੱਡ ਕੇ ਦੀ ਖਿਤਾਬ ਜਿੱਤ ਲਿਆ ਤੇ ਇਲਾਇਨ ਥਾਂਪਸਨ ਦੇ ਇਸ ਰੇਸ ‘ਚ ਹਾਲ ਹੀ ਦੇ ਦਬਦਬੇ ਦਾ ਅੰਤ ਕਰ ਦਿੱਤਾ।
ਤਾ ਲਾਓ ਨੇ ਰੇਸ ‘ਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਉਹ ਆਈਵਰੀ ਕੋਸਟ ਨੂੰ ਕਿਸੇ ਪ੍ਰਤੀਯੋਗਿਤਾ ਦਾ ਪਹਿਲਾ ਖਿਤਾਬ ਦਿਵਾਉਣ ਦੇ ਕੰਢੇ ‘ਤੇ ਪਹੁੰਚ ਚੁੱਕੀ ਸੀ ਕਿ ਉਦੋਂ ਬੋਵੀ ਅਚਾਨਕ ਪਿੱਛਿਓਂ ਤੇਜ਼ੀ ਨਾਲ ਅੱਗੇ ਨਿਕਲੀ ਤੇ ਤਾ ਲੋਓ ਨੂੰ ਹੈਰਾਨ ਕਰ ਕੇ ਖਿਤਾਬ ਲਈ ਉੱਡੀ। ਮਾਮਲਾ ਪੂਰੀ ਤਰ੍ਹਾਂ ਫੋਟੋ ਫਿਨਿਸ਼ ਦਾ ਸੀ। ਅਮਰੀਕੀ ਐਥਲੀਟ ਨੇ ਖੁਦ ਨੂੰ ਫਿਨਿਸ਼ ਲਾਈਨ ‘ਤੇ ਝੁਕਾ ਦਿੱਤਾ, ਜਦਕਿ ਤਾ ਲਾਓ ਅਜਿਹਾ ਨਹੀਂ ਕਰ ਸਕੀ ਤੇ ਉਸ ਦੇ ਹੱਥੋਂ ਸੋਨਾ ਨਿਕਲ ਗਿਆ।

ਬੋਵੀ ਨੇ ਸੈਕੰਡ ਦੇ ਸੌਵੇਂ ਹਿੱਸੇ ਨਾਲ ਜਿੱਤ ਹਾਸਲ ਕੀਤੀ ਤੇ ਅਮਰੀਕਾ ਦਾ ਵਿਸ਼ਵ ਚੈਂਪੀਅਨਸ਼ਿਪ ‘ਚ ਗੋਲਡਨ ਡਬਲ ਪੂਰਾ ਕਰ ਦਿੱਤਾ। ਜਸਟਿਨ ਗੈਟਲਿਨ ਨੇ ਸ਼ਨੀਵਾਰ ਜਮਾਇਕਾ ਦੇ ਓਸੈਨ ਬੋਲਟ ਨੂੰ ਹਰਾ ਕੇ 100 ਮੀਟਰ ਦਾ ਸੋਨਾ ਜਿੱਤਿਆ ਸੀ। 26 ਸਾਲਾ ਬੋਵੀ ਨੇ 10.85 ਸੈਕੰਡ ਦਾ ਸਮਾਂ ਲਿਆ ਤੇ ਰੇਸ ਪੂਰੀ ਕਰਦਿਆਂ ਹੀ ਟ੍ਰੈਕ ‘ਤੇ ਡਿਗ ਪਈ।

ਇਸ ਸੋਨ ਤਮਗੇ ਨਾਲ ਉਸ ਨੇ ਰੀਓ ਓਲੰਪਿਕ ਦੇ ਆਪਣੇ ਚਾਂਦੀ ਤਮਗੇ ਤੋਂ ਬਿਹਤਰ ਪ੍ਰਦਰਸ਼ਨ ਕਰ ਲਿਆ। ਬੋਵੀ ਨੇ ਰੇਸ ਜਿੱਤਣ ਤੋਂ ਬਾਅਦ ਕਿਹਾ ਕਿ ਮੈਂ ਫਿਨਿਸ਼ ਲਾਈਨ ਪਾਰ ਕਰਨ ਤਕ ਉਮੀਦ ਨਹੀਂ ਛੱਡੀ ਸੀ। ਤਾ ਲਾਓ ਬਹੁਤ ਤੇਜ਼ੀ ਨਾਲ ਨਿਕਲੀ ਪਰ ਇਸ ਦਾ ਮੇਰੇ ‘ਤੇ ਕੋਈ ਅਸਰ ਨਹੀਂ ਪਿਆ। ਮੈਂ ਆਪਣੀਆਂ ਲੱਤਾਂ ਤੇ ਹੱਥਾਂ ‘ਤੇ ਜ਼ੋਰ ਲਾਉਂਦੀ ਰਹੀ ਤੇ ਫਿਨਿਸ਼ ਲਾਈਨ ਪਾਰ ਹੋਣ ਤਕ ਮੈਂ ਅਜਿਹਾ ਕੀਤਾ।

    Print       Email