Loading...
You are here:  Home  >  ਖੇਡ ਸੰਸਾਰ  >  Current Article

ਝੂਲਣ ਗੋਸਵਾਮੀ ਨੂੰ ਸੀ.ਏ.ਬੀ. ਦੇਵੇਗੀ 10 ਲੱਖ ਰੁਪਏ ਨਗਦ ਇਨਾਮ

August 9, 2017

ਕੋਲਕਾਤਾ: ਬੰਗਾਲ ਕ੍ਰਿਕਟ ਸੰਘ (ਸੀ.ਏ.ਬੀ.) ਮੰਗਲਵਾਰ ਨੂੰ ਆਪਣੇ ਸਲਾਨਾ ਸਮਾਗਮ ਸਮਾਰੋਹ ‘ਚ ) ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਦਿੱਗਜ਼ ਗੇਂਦਬਾਜ਼ ਝੂਲਣ ਗੋਸਵਾਮੀ ਨੂੰ 10 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਬੰਗਾਲ ਦੀ ਰਹਿਣ ਵਾਲੀ ਝੂਲਣ ਨੇ ਹਾਲ ਹੀ ‘ਚ ਇੰਗਲੈਂਡ ‘ਚ ਖਤਮ ਹੋਏ ਆਈ.ਸੀ.ਸੀ. ਵਿਸ਼ਵ ਕੱਪ ‘ਚ ਭਾਰਤੀ ਟੀਮ ਨੂੰ ਫਾਈਨਲ ਤਕ ਪਹੁੰਚਾਉਣ ‘ਚ ਅਹਿਮ ਭੂਮੀਕਾ ਨਿਭਾਈ ਸੀ। ਉਹ ਭਾਰਤੀ ਟੀਮ ਦੀ ਕਪਤਾਨ ਵੀ ਰਹਿ ਚੁੱਕੀ ਹੈ। ਇੰਗਲੈਂਡ ਦੇ ਖਿਲਾਫ ਹੋਏ ਫਾਈਨਲ ਮੈਚ ‘ਚ ਝੂਲਣ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 23 ਦੌੜਾਂ ‘ਤੇ 3 ਵਿਕਟਾਂ ਹਾਸਲ ਕੀਤੀਆਂ ਸਨ। ਸੋਮਵਾਰ ਨੂੰ ਇਕ ਸਮਾਰੋਹ ਦੇ ਦੌਰਾਨ ਝੂਲਣ ਨੇ ਕਿਹਾ ਕਿ ਅਸੀਂ ਫਾਈਨਲ ਮੈਚ ‘ਚ ਆਪਣੇ ਪੱਧਰ ‘ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਚ ਦੇ ਆਖਰੀ ਇਕ ਘੰਟੇ ‘ਚ ਪਾਸਾ ਹੀ ਪਲਟ ਗਿਆ ਅਤੇ ਅਸੀਂ ਹਾਰ ਗਏ।

    Print       Email