Loading...
You are here:  Home  >  ਖੇਡ ਸੰਸਾਰ  >  Current Article

ਪ੍ਰੋ ਕਬੱਡੀ ਲੀਗ : ਹਰਿਆਣਾ ਦੀ ਗੁਜਰਾਤ ‘ਤੇ ਵੱਡੇ ਫਰਕ ਨਾਲ ਜਿੱਤ

August 10, 2017

ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇ ਸੈਸ਼ਨ ‘ਚ ਮੰਗਲਵਾਰ ਨੂੰ ਹੋਏ ਮੈਚ ‘ਚ ਹਰਿਆਣਾ ਸਟੀਲਰਸ ਨੇ ਆਪਣੇ ਜ਼ਬਰਦਰਸ ਡੀਫੇਨਸ ਦੀ ਬਦੌਲਤ ਗੁਜਰਾਤ ਫਾਰਚਿਊਨਜਾਯੰਟਸ ਨੂੰ 32-20 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਇਨ੍ਹਾਂ ਦੋਵਾਂ ਨਵੀਂਆਂ ਟੀਮਾਂ ‘ਚ ਹੋਏ ਮੁਕਾਬਲੇ ‘ਚ ਹਰਿਆਣਾ ਦੇ ਹਾਫ ਸਮੇਂ ਤਕ 13-9 ਨਾਲ ਬੜ੍ਹਤ ਬਣਾ ਲਈ ਸੀ। ਹਰਿਆਣਾ ਨੇ ਆਪਣੇ ਪ੍ਰਦਰਸ਼ਨ ਨੂੰ ਦੂਸਰੇ ਹਾਫ ‘ਚ ਵੀ ਬਰਕਾਰ ਰੱਖਿਆ ਅਤੇ ਆਪਣੀ ਪਹਿਲੀ ਜਿੱਤ ਦਰਜ ਕੀਤੀ।ਹਰਿਆਣਾ ਨੇ ਹੁਣ 9 ਅੰਕ ਹੋ ਗਏ ਹਨ ਅਤੇ ਉਹ ਆਪਣੇ ਗਰੁੱਪ ‘ਏ’ ‘ਚ ਤੀਸਰੇ ਸਥਾਨ ‘ਤੇ ਪਹੁੰਚ ਗਿਆ ਹੈ। ਗੁਜਰਾਤ ਦੀ 3 ਮੈਚਾਂ ‘ਚ ਇਹ ਪਹਿਲੀ ਹਾਰ ਹੈ ਅਤੇ 8 ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ। ਹਰਿਆਣਾ ਦੀ ਤਾਕਤ ਡੀਫੇਨਸ ਰਹੀ

ਜਿਸ ‘ਚ ਉਸ ਨੇ 16 ਅੰਕ ਜੋੜੇ ਜਦਕਿ ਗੁਜਰਾਤ ਦੀ ਟੀਮ ਡੀਫੇਨਸ ‘ਚ 9 ਅੰਕ ਹੀ ਜੋੜ ਸਕੀ। ਹਰਿਆਣਾ ਨੇ ਗੁਜਰਾਤ ਨੂੰ ਆਲ ਆਊਟ ਕਰਕੇ 2 ਅੰਕ ਹਾਸਲ ਕੀਤੇ ਪਰ ਗੁਜਰਾਤ ਦੀ ਟੀਮ ਹਰਿਆਣਾ ਨੂੰ ਇਕ ਵੀ ਵਾਰ ਆਲ ਆਊਟ ਨਹੀਂ ਸਕੀ।ਹਰਿਆਣਾ ਦੇ ਲਈ ਮੋਹਿਤ ਛਿੱਲਰ ਨੇ 7 ਅਤੇ ਵਿਕਾਸ ਖੰਡੋਲਾ ਅਤੇ ਸੁਰਿੰਦਰ ਨਾਡਾ ਨੇ 6-6 ਅੰਕ ਹਾਸਲ ਕਰਕੇ ਹਰਿਆਣਾ ਨੂੰ ਜਿੱਤਣ ‘ਚ ਮਹੱਤਵਪੂਰਨ ਯੋਗਦਾਨ ਦਿੱਤਾ। ਸੁਰਜੀਤ ਸਿੰਘ ਨੇ 3 ਅਤੇ ਵਕੀਰ ਸਿੰਘ ਨੇ 2 ਅੰਕ ਹਾਸਲ ਕੀਤੇ। ਮਹਿੰਦਰ ਰਾਜਪੂਤ ਨੇ 5 ਅਤੇ ਅਬੂਜਰ ਮਿਘਾਨੀ ਨੇ 3 ਅੰਕ ਹਾਸਲ ਕੀਤੇ।

    Print       Email