Loading...
You are here:  Home  >  ਖੇਡ ਸੰਸਾਰ  >  Current Article

ਭਾਰਤ ‘ਚ ਲਗਭਗ 15.6 ਕਰੋੜ ਲੋਕਾਂ ਨੇ ਦੇਖਿਆ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ

August 11, 2017

18 ਕਰੋੜ ਦਰਸ਼ਕਾਂ ਨੇ ਆਈ. ਸੀ. ਸੀ. ਮਹਿਲਾ ਵਿਸ਼ਵ ਕ੍ਰਿਕਟ ਕੱਪ ਟੂਰਨਾਮੈਂਟ ਦੇ ਮੁਕਾਬਲਿਆਂ ਨੂੰ ਦੇਖਿਆ, ਜਿਸ ਵਿਚ ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਫਾਈਨਲ ਵਿਚ ਇੰਗਲੈਂਡ ਹੱਥੋਂ ਹਾਰ ਕੇ ਵਿਸ਼ਵ ਦੀ ਦੂਸਰੇ ਨੰਬਰ ਤੇ ਰਹੀ ਸੀ। ਆਈ. ਸੀ. ਸੀ. ਮੀਡੀਆ ਬਿਆਨ ਅਨੁਸਾਰ 2013 ਵਿਚ ਪਿਛਲੇ ਸੈਸ਼ਨ ਦੀ ਤੁਲਨਾ ਵਿਚ ਮੈਚ ਦੇਖਣ ਦੇ ਘੰਟਿਆਂ ਵਿਚ 300 ਫੀਸਦੀ ਵਾਧਾ ਹੋਇਆ ਹੈ। ਭਾਰਤ ‘ਚ ਲਗਭਗ 15.6 ਕਰੋੜ ਲੋਕਾਂ ਨੇ ਟੂਰਨਾਮੈਂਟ ਦੇ ਮੁਕਾਬਲੇ ਦੇਖੇ, ਜਿਨ੍ਹਾਂ ਵਿਚ 8 ਕਰੋੜ ਦਰਸ਼ਕ ਪੇਂਡੂ ਇਲਾਕੇ ਦੇ ਸਨ, ਜਦਕਿ ਫਾਈਨਲ ਦੇਖਣ ਵਾਲੇ ਲੋਕਾਂ ਦੀ ਗਿਣਤੀ 12.6 ਕਰੋੜ ਰਹੀ।ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਵਿਚ ਮਹਿਲਾ ਕ੍ਰਿਕਟ ਮੁਕਾਬਲੇ ਦੇਖਣ ਵਾਲੇ ਲੋਕਾਂ ਦੀ ਗਿਣਤੀ 12.6 ਕਰੋੜ ਰਹੀ। ਦੇਸ਼ ਵਿਚ ਮਹਿਲਾ ਕ੍ਰਿਕਟ ਮੁਕਾਬਲੇ ਦੇਖਣ ਵਾਲੇ ਲੋਕਾਂ ਵਿਚ 500 ਫੀਸਦੀ ਦਾ ਵਾਧਾ ਹੋਇਆ ਹੈ।ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਕਿਹਾ, ”ਅਸੀਂ ਮਹਿਲਾ ਵਿਸ਼ਵ ਕੱਪ ਦੇ ਅਸਰ ਨੂੰ ਦੇਖ ਕੇ ਕਾਫੀ ਖੁਸ਼ ਹਾਂ।

    Print       Email