Loading...
You are here:  Home  >  ਖੇਡ ਸੰਸਾਰ  >  Current Article

ਪ੍ਰੋ ਕਬੱਡੀ ਲੀਗ : ਯੂ ਮੁੱਬਾ ਨੂੰ ਗੁਜਰਾਤ ਨੇ 39-21 ਦੇ ਫ਼ਰਕ ਨਾਲ ਹਰਾਇਆ

August 12, 2017

ਅਹਿਮਦਾਬਾਦ : ਸ਼ੁੱਕਰਵਾਰ ਨੂੰ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ‘ਚ ਮਜ਼ਬੂਤ ਯੂ ਮੁੱਬਾ ਨੂੰ ਗਰੁੱਪ ‘ਏ’ ਮੁਕਾਬਲੇ ‘ਚ 39-21 ਦੇ ਵੱਡੇ ਅੰਤਰ ਨਾਲ ਹਰਾ ਕੇ ਟੂਰਨਾਮੈਂਟ ‘ਚ ਆਪਣੀ ਦੂਸਰੀ ਜਿੱਤ ਦਰਜ ਕੀਤੀ।ਗੁਜਰਾਤ ਦੇ 4 ਮੈਚਾਂ ‘ਚ ਦੂਸਰੀ ਜਿੱਤ ਦੇ ਨਾਲ 13 ਅੰਕ ਹੋ ਗਏ ਹਨ ਅਤੇ ਉਹ ਆਪਣੇ ਗਰੁੱਪ ‘ਚ ਚੋਟੀ ‘ਤੇ ਹੈ।ਯੂ ਮੁੱਬਾ ਦੀ ਟੀਮ ਦੀ ਇਸ ਹਾਰ ਤੋਂ ਬਾਅਦ 4 ਮੈਚ ਅਤੇ 2 ਹਾਰ ਦੇ ਬਾਅਦ 10 ਅੰਕ ਹਨ ਅਤੇ ਉਹ ਗਰੁੱਪ ‘ਚ ਤੀਸਰੇ ਸਥਾਨ ‘ਤੇ ਹੈ। ਗੁਜਰਾਤ ਨੇ ਪਹਿਲੇ ਹਾਫ ‘ਚ 20-6 ਨਾਲ ਮਜਬੂਤ ਬੜ੍ਹਤ ਹਾਸਲ ਕੀਤੀ ਸੀ।ਗੁਜਰਾਤ ਨੇ ਰੇਡ ‘ਚ 19 ਅੰਕ ਅਤੇ ਡੀਫੈਂਸ ਨਾਲ 13 ਅੰਕ ਬਣਾਏ ਜਦਕਿ ਮੁੰਬਈ ਨੇ ਰੇਡ ਨਾਲ 13 ਅਤੇ ਡੀਫੈਂਸ ਨਾਲ ਪੰਜ ਅੰਕ ਬਣਾਏ।

    Print       Email